ਇਸ ਗੈਂਗਸਟਰ ਨੇ ਕੀਤਾ ਵੱਡਾ ਖੁਲਾਸਾ ……
ਇਸ ਗੈਂਗਸਟਰ ਨੇ ਕੀਤਾ ਵੱਡਾ ਖੁਲਾਸਾ …….
ਚੰਡੀਗੜ ( ਪੰਕਜ ) ਸੋਨੂ ਸ਼ਾਹ ਦੀ ਹੱਤਿਆ ਦੇ ਬਾਅਦ ਫੇਸਬੁੱਕ ‘ਤੇ ਹੱਤਿਆ ਦੀ ਜ਼ਿੰਮੇਵਾਰੀ ਵਾਲੀ ਪੋਸਟ ਉਸ ਦੇ ਕਹਿਣ ‘ਤੇ ਹੀ ਉਸ ਦੇ ਜਾਣਕਾਰ ਨੇ ਪਾਈ ਸੀ | ਇਸ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬਰਾਂਚ ਹਰਿਆਣਾ ਹਿਸਾਰ ਦੇ ਰਹਿਣ ਵਾਲੇ ਬਿਸ਼ਨੋਈ ਦੇ ਸਾਥੀ ਸ਼ੁਭਮ ਪ੍ਰਜਾਪਤ ਉਰਫ਼ ਬਿਗਨੀ ਨੂੰ ਵੀ ਲੁਧਿਆਣਾ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟਾਂ ਰਾਹੀ ਚੰਡੀਗੜ੍ਹ ਲੈ ਕੇ ਆਈ ਸੀ ਜਿਸ ਨੇ ਵੀ ਸੋਨੂ ਸ਼ਾਹ ਦੀ ਹੱਤਿਆ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ | ਪੁਲਿਸ ਨੇ ਉਸ ਤੋਂ ਹਥਿਆਰ ਅਤੇ ਹੱਤਿਆ ਲਈ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਹੈ | 28 ਸਤੰਬਰ 2019 ਨੂੰ ਚਾਰ ਅਣਪਛਾਤੇ ਵਿਅਕਤੀਆਂ ਨੇ ਰਾਜਬੀਰ ਸਿੰਘ ਉਰਫ਼ ਸੋਨੰੂ ਸ਼ਾਹ ਦੇ ਬੁੜੈਲ ਵਿਚ ਪੈਂਦੇ ਦਫ਼ਤਰ ਅੰਦਰ ਵੜ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ | ਮਾਮਲੇ ਦੀ ਜਾਂਚ ਦੌਰਾਨ ਚਾਰੇ ਹੱਤਿਆਰਿਆਂ ਨੂੰ ਹੋਟਲ ਵਿਚ ਠਹਿਰਾਉਣ ਵਾਲੇ ਧਰਮਿੰਦਰ ਸਿੰਘ ਨੂੰ ਪੁਲਿਸ ਨੇ ਸਭ ਤੋਂ ਪਹਿਲਾ ਗਿ੍ਫ਼ਤਾਰ ਕੀਤਾ ਸੀ ਜਿਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਹੱਤਿਆ ਵਿਚ ਸ਼ੁਭਮ ਪ੍ਰਜਾਪਤ ਉਰਫ਼ ਬਿਗਨੀ ਦਾ ਹੱਥ ਹੈ | ਇਸ ਦੌਰਾਨ ਪੰਜਾਬ ‘ਚ ਖੰਨਾ ਪੁਲਿਸ ਨੇ ਇਕ ਅਪਰਾਧਿਕ ਮਾਮਲੇ ‘ਚ ਸ਼ੁਭਮ ਪ੍ਰਜਾਪਤ ਅਤੇ ਉਸ ਦੇ ਇਕ ਸਾਥੀ ਨੂੰ ਗਿ੍ਫ਼ਤਾਰ ਕਰ ਲਿਆ ਜਿਸ ਦੇ ਬਾਅਦ ਸੋਨੂ ਸ਼ਾਹ ਹੱਤਿਆ ਮਾਮਲੇ ਵਿਚ ਕ੍ਰਾਈਮ ਬਰਾਂਚ ਵਲੋਂ ਸ਼ੁਭਮ ਨੂੰ ਪ੍ਰੋਡਕਸ਼ਨ ਵਰੰਟਾਂ ਰਾਹੀ ਚੰਡੀਗੜ੍ਹ ਲਿਆਂਦਾ ਗਿਆ ਤਾਂ ਜੋ ਲਾਰੈਂਸ ਬਿਸ਼ਨੋਈ ਤੇ ਸ਼ੁਭਮ ਤੋਂ ਪੁੱਛਗਿੱਛ ਕੀਤੀ ਜਾ ਸਕੇ | ਪੁਲਿਸ ਨੇ ਸ਼ੁਭਮ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ | ਸ਼ੁਭਮ ਨੇ ਰਿਮਾਂਡ ਦੌਰਾਨ ਇਹ ਕਬੂਲ ਕੀਤਾ ਕਿ ਉਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋਧੀਆ ਦੇ ਕਹਿਣ ‘ਤੇ ਤਿੰਨ ਸਾਥੀਆਂ ਨਾਲ ਮਿਲ ਕੇ ਸੋਨੂ ਸ਼ਾਹ ਦੀ ਹੱਤਿਆ ਕੀਤੀ ਸੀ | ਉਸ ਨੇ ਇਹ ਵੀ ਦੱਸਿਆ ਕਿ ਸਾਲ 2016 ‘ਚ ਉਹ ਪਟਿਆਲਾ ਜੇਲ੍ਹ ਵਿਚ ਲਾਰੈਂਸ ਬਿਸ਼ਨੋਈ ਨੂੰ ਮਿਲਿਆ ਸੀ ਜਿਸ ਦੇ ਬਾਅਦ ਉਹ ਬਿਸ਼ਨੋਈ ਗੈਂਗ ‘ਚ ਸ਼ਾਮਿਲ ਹੋ ਗਿਆ | ਰਿਮਾਂਡ ਦੌਰਾਨ ਪੁਲਿਸ ਨੇ ਉਸ ਤੋਂ ਇਕ ਦੇਸੀ ਕੱਟਾ, ਇਕ ਜਿੰਦਾ ਕਾਰਤੂਸ, ਯੂ.ਐਸ.ਏ. ‘ਚ ਬਣਿਆ ਇਕ ਪਿਸਟਲ ਤੇ ਚਾਰ ਕਾਰਤੂਸਾਂ ਸਮੇਤ ਇਕ ਸਵਿਫ਼ਟ ਡਿਜ਼ਾਇਰ ਕਾਰ ਵੀ ਬਰਾਮਦ ਕੀਤੀ ਹੈ ਜੋ ਸੋਨੂ ਸ਼ਾਹ ਦੀ ਹੱਤਿਆ ਲਈ ਵਰਤੀ ਗਈ ਸੀ | ਪੁਲਿਸ ਨੂੰ ਇਹ ਕਾਰ ਸੈਕਟਰ 48 ਮੋਟਰ ਮਾਰਕੀਟ ਨੇੜੇ ਪੈਂਦੀ ਪਾਰਕਿੰਗ ‘ਚੋ ਮਿਲੀ ਹੈ | ਹੱਤਿਆ ਦੇ ਦੋ ਮਾਮਲਿਆਂ ਸਮੇਤ ਲੁੱਟ ਅਤੇ ਝਪਟਮਾਰੀ ਦੇ ਮਾਮਲਿਆਂ ‘ਚ ਹਰਿਆਣਾ ਤੇ ਰਾਜਸਥਾਨ ਪੁਲਿਸ ਨੂੰ ਵੀ ਸ਼ੁਭਮ ਦੀ ਭਾਲ ਸੀ | ਅੱਜ ਉਸ ਦੇ ਰਿਮਾਂਡ ਦਾ ਸਮਾਂ ਪੂਰਾ ਹੋਣ ਦੇ ਬਾਅਦ ਸ਼ੁਭਮ ਨੂੰ ਦੋਬਾਰਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ | ਦੂਜੇ ਪਾਸੇ ਕ੍ਰਾਈਮ ਬਰਾਂਚ ਵਲੋਂ ਲਾਰੈਂਸ ਬਿਸ਼ਨੋਈ ਤੋਂ ਕੀਤੀ ਗਈ ਪੁੱਛਗਿੱਛ ‘ਚ ਬਿਸ਼ਨੋਈ ਨੇ ਵੀ ਇਹ ਕਬੂਲ ਕੀਤਾ ਹੈ ਕਿ ਸੋਨੂ ਸ਼ਾਹ ਦੀ ਹੱਤਿਆ ਦੇ ਪਿੱਛੇ ਉਸ ਦਾ ਹੀ ਹੱਥ ਸੀ ਤੇ ਉਸ ਦੇ ਇਸ਼ਾਰੇ ‘ਤੇ ਹੀ ਇਸ ਹੱਤਿਆ ਨੂੰ ਅੰਜਾਮ ਦਿੱਤਾ ਗਿਆ ਹੈ | ਬਿਸ਼ਨੋਈ ਨੇ ਇਹ ਵੀ ਦੱਸਿਆ ਕਿ ਜੇਲ੍ਹ ਅੰਦਰ ਰਹਿੰਦੇ ਹੋਏ ਹੀ ਉਸ ਨੇ ਸੋਨੰੂ ਸ਼ਾਹ ਨੂੰ ਮਾਰਨ ਦਾ ਪਲਾਨ ਬਣਾਇਆ ਤੇ ਜੇਲ੍ਹ ਅੰਦਰੋਂ ਹੀ ਉਹ ਆਪਣੇ ਸਾਥੀਆਂ ਦੇ ਸੰਪਰਕ ਵਿਚ ਸੀ | ਉਸ ਦੇ ਗੈਂਗ ਦੇ ਮੈਂਬਰ ਰਾਜੂ ਬਸੋਧੀਆ ਨੇ ਸ਼ੁਭਮ ਤੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ | ਪੁਲਿਸ ਸ਼ੁਭਮ ਅਤੇ ਬਿਸ਼ਨੋਈ ਤੋਂ ਪੁੱਛਗਿੱਛ ਦੇ ਬਾਅਦ ਉਨ੍ਹਾਂ ਦੇ ਰਹਿੰਦੇ ਤਿੰਨ ਸਾਥੀਆਂ ਦੀ ਭਾਲ ਵਿਚ ਲੱਗੀ ਹੋਈ