ਇਸ ਅਦਾਕਾਰ ਨੂੰ ਡਾਕਟਰ ਤੋਂ ਕਿਊ ਮੰਗਣੀ ਪਈ ਮਾਫੀ .
ਇਸ ਅਦਾਕਾਰ ਨੂੰ ਡਾਕਟਰ ਤੋਂ ਕਿਊ ਮੰਗਣੀ ਪਈ ਮਾਫੀ .
ਗੋਰਖਪੁਰ ਆਕਸੀਜਨ ਕਾਂਡ ਵਿੱਚ 60 ਤੋਂ ਵੱਧ ਬੱਚਿਆਂ ਦੀ ਮੌਤ ਦੇ ਕੇਸ ਵਿੱਚ ਡਾਕਟਰ ਕਫੀਲ ਅਹਿਮਦ ਖ਼ਾਨ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਕਲੀਨ ਚਿੱਟ ਮਿਲਣ ਤੋਂ ਬਾਅਦ ਡਾ ਕਫੀਲ ਤੋਂ ਅਦਾਕਾਰ ਪਰੇਸ਼ ਰਾਵਲ ਨੇ ਆਪਣੀ ਪੁਰਾਣੀ ਟਿੱਪਣੀ ਲਈ ਟਵੀਟ ਕਰ ਮੁਆਫੀ ਮੰਗੀ ਹੈ।
ਦਰਅਸਲ, ਅਭਿਨੇਤਾ ਪਰੇਸ਼ ਰਾਵਲ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਕਫੀਲ ਨੂੰ ਸਿਊਕ ਦੀ ਤਰ੍ਹਾਂ ਦੱਸਿਆ ਸੀ ਜਿਸ ਤੋਂ ਬਾਅਦ ਕਫੀਲ ਨੇ ਵੀ ਉਸ ਟਵੀਟ ਦਾ ਸਕਰੀਨਸ਼ਾਟ ਲੈ ਕੇ ਮੁਆਫੀ ਦੀ ਮੰਗ ਕੀਤੀ।
ਗੋਰਖਪੁਰ ਮੈਡੀਕਲ ਕਾਲਜ ਵਿੱਚ ਲਗਭਗ ਦੋ ਸਾਲ ਪਹਿਲਾਂ ਕਥਿਤ ਰੂਪ ਨਾਲ ਆਕਸੀਜਨ ਦੀ ਕਮੀ ਕਾਰਨ ਕੁਝ ਮਰੀਜ਼ ਬੱਚਿਆਂ ਦਾ ਮੌਤ ਦੇ ਮਾਮਲੇ ਦੇ ਦੋਸ਼ੀ ਡਾਕਟਰ ਕਫੀਲ ਅਹਿਮਦ ਖ਼ਾਨ ਨੂੰ ਕਲੀਨ ਚਿਟ ਮਿਲਣ ਤੋਂ ਬਾਅਦ ਕਫੀਲ ਨੇ ਪਰੇਸ਼ ਰਾਵਲ ਦੇ ਉਸ ਟਵੀਟ ਨੂੰ ਰੀਟਵੀਟ ਕਰ ਮੁਆਫ਼ੀ ਮੰਗਣ ਨੂੰ ਕਿਹਾ ਸੀ ਜਿਸ ਵਿੱਚ ਸਾਲ 2017 ਵਿੱਚ ਪਰੇਸ਼ ਰਾਵਲ ਨੇ ਉਨ੍ਹਾਂ ਨੇ ਸਿਊਕ ਕਰਾਰ ਦਿੱਤਾ ਸੀ।