ਪੱਤਰਕਾਰ ਨੇ ਪੁਲਿਸ ਜਿੱਲ੍ਹਾ ਮੁਖੀ ਤੇ ਡੀ.ਐੱਸ.ਪੀ ਨਾਲ ਕਿਊ ਕੀਤੀ ਮੁਲਾਕਾਤ …..
ਪੱਤਰਕਾਰ ਨੇ ਪੁਲਿਸ ਜਿੱਲ੍ਹਾ ਮੁਖੀ ਤੇ ਡੀ.ਐੱਸ.ਪੀ ਨਾਲ ਕਿਊ ਕੀਤੀ ਮੁਲਾਕਾਤ …..
ਮੋਹਾਲੀ ( ਪੰਕਜ ) ਪੁਲਿਸ ਵਲੋਂ ਪੱਤਰਕਾਰਾਂ ਨਾਲ ਕੀਤੀ ਕੁੱਟਮਾਰ ਦੇ ਖਿਲਾਫ ਅੱਜ ਡੇਰਾਬੱਸੀ ਪ੍ਰੈੱਸ ਕਲੱਬ ਵਿਖੇ ਪ੍ਰਧਾਨ ਹਰਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਸਬ ਡਵੀਜ਼ਨ ਡੇਰਾਬੱਸੀ ਦੇ ਸਮੂਹ ਪੱਤਰਕਾਰਾਂ ਨੇ ਹਿੱਸਾ ਲੈਂਦੇ ਘਟਨਾ ਦੀ ਨਿਖੇਧੀ ਕੀਤੀ | ਇਸ ਮੌਕੇ ਪੱਤਰਕਾਰਾਂ ਵਲੋਂ ਐਸ.ਐਸ.ਪੀ. ਮੁਹਾਲੀ ਕੁਲਦੀਪ ਸਿੰਘ ਚਾਹਲ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਬਣਦੀ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ | ਪ੍ਰਧਾਨ ਹਰਜੀਤ ਸਿੰਘ ਲੱਕੀ, ਜਨਰਲ ਸਕੱਤਰ ਮਨੋਜ ਰਾਜਪੂਤ ਅਤੇ ਜ਼ੀਰਕਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਬਲਵਿੰਦਰ ਵਿੱਕੀ ਵਰਮਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਵਲੋਂ ਅਜਿਹੇ ਅਫ਼ਸਰ ‘ਤੇ ਠੱਲਪਾਉਂਦੇ ਹੋਏ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਉਲੀਕਣ ਲਈ ਮਜ਼ਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ | ਜ਼ਿਕਰਯੋਗ ਹੈ ਕਿ ਪੱਤਰਕਾਰਾਂ ਨਾਲ ਖਹਿਬੜਨ ਵਾਲੇ ਚੌਕੀ ਇੰਚਾਰਜ ਨਰਪਿੰਦਰ ਸਿੰਘ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਰਹੇ ਹਨ | ਇਸ ਤੋਂ ਪਹਿਲਾਂ ਬਨੂੜ ਵਿਖੇ ਵੀ ਲੋਕਾਂ ਨਾਲ ਬਦਸਲੂਕੀ ਦੀ ਘਟਨਾ ਨੂੰ ਲੈ ਕੇ ਉੰਨਾ ਖਿਲਾਫ ਕਾਫੀ ਮੁਜ਼ਾਹਰੇ ਤੇ ਸ਼ਿਕਾਇਤਾਂ ਹੋ ਚੁੱਕੀਆਂ ਹਨ | ਲੱਕੀ ਨੇ ਕਿਹਾ ਕਿ ਲੰਘੀ ਰਾਤ ਜ਼ੀਰਕਪੁਰ ਦੇ ਸੰਨੀ ਇਨਕਲੇਵ ਵਿਚ ਰਸਤੇ ਨੂੰ ਲੈ ਕੇ ਹੋਏ ਵਿਵਾਦ ਦੀ ਮੌਕੇ ‘ਤੇ ਚੌਕੀ ਇੰਚਾਰਜ ਨੇ ਫੋਟੋਆਂ ਖਿੱਚ ਰਹੇ ਪੱਤਰਕਾਰ ਜਗਜੀਤ ਸਿੰਘ ਕਲੇਰ ਦਾ ਕੈਮਰਾ, ਮੋਬਾਈਲ ਅਤੇ ਲੈਪਟਾਪ ਖੋਹ ਲਿਆ ਤੇ ਕੁੱਟਮਾਰ ਕੀਤੀ ਗਈ | ਇਸ ਤੋਂ ਤੁਰੰਤ ਬਾਅਦ ਵੱਡੀ ਗਿਣਤੀ ਵਿਚ ਪੱਤਰਕਾਰ ਮੌਕੇ ‘ਤੇ ਪਹੁੰਚ ਗਏ ਤੇ ਦੀ ਨਰਪਿੰਦਰ ਸਿੰਘ ਨੇ ਖੋਹਿਆ ਕੈਮਰਾ ਅਤੇ ਹੋਰ ਸਾਮਾਨ ਵਾਪਸ ਕੀਤਾ | ਇਸ ਘਟਨਾ ਬਾਰੇ ਪੱਤਰਕਾਰਾਂ ਵਲੋਂ ਲੰਘੀ ਰਾਤ ਐਸ.ਐਸ.ਪੀ. ਮੁਹਾਲੀ ਕੁਲਦੀਪ ਸਿੰਘ ਚਾਹਲ ਤੇ ਡੀ.ਐਸ.ਪੀ. ਗੁਰਬਖ਼ਸ਼ੀਸ਼ ਸਿੰਘ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਜਿੰਨਾ ਨੇ ਮਾਮਲੇ ਦੀ ਜਾਂਚ ਕਰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਹੈ | ਦੂਜੇ ਪਾਸੇ ਮੁਬਾਰਿਕਪੁਰ ਪੁਲਿਸ ਚੌਕੀ ਇੰਚਾਰਜ ਨਰਪਿੰਦਰ ਸਿੰਘ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਉੰਨਾ ਵਲੋਂ ਨਾ ਕਿਸੇ ਦੇ ਕੈਮਰੇ ਖੋਹੇ ਨਹੀਂ ਗਏ ਅਤੇ ਨਾ ਹੀ ਮਾਰਕੁੱਟ ਕੀਤੀ ਗਈ | ਇਸ ਮੌਕੇ ਪ੍ਰੈੱਸ ਕਲੱਬ ਦੇ ਚੀਫ਼ ਪੈਟਰਨ ਕਿ੍ਸ਼ਨਪਾਲ ਸ਼ਰਮਾ, ਰਵਿੰਦਰ ਵੈਸ਼ਨਵ, ਚੇਅਰਮੈਨ ਰਣਬੀਰ ਸਿੰਘ, ਕੈਸ਼ੀਅਰ ਅਨਿਲ ਸ਼ਰਮਾ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਹੈਪੀ ਪੰਡਵਾਲਾ, ਮਨਦੀਪ ਵਰਮਾ, ਮੇਜਰ ਅਲੀ, ਜ਼ੀਰਕਪੁਰ ਪ੍ਰੈੱਸ ਕਲੱਬ ਦੇ ਚੇਅਰਮੈਨ ਅਵਤਾਰ ਸਿੰਘ ਧੀਮਾਨ, ਸੋਮਨਾਥ, ਤਰਨਪ੍ਰੀਤ ਸਿੰਘ, ਕੁਲਬੀਰ ਰੂਬਲ, ਗੁਰਜੀਤ ਸਿੰਘ ਈਸਾਪੁਰ, ਗੁਰਪਾਲ ਸਿੰਘ, ਅਵਤਾਰ ਪਾਬਲਾ ਸਮੇਤ ਵੱਡੀ ਗਿਣਤੀ ਪੱਤਰਕਾਰ