ਇਸ ਪਿੰਡ ਚ ਪੱਖੇ ਨੇ ਲਈ ਪਿਉ ਦੀ ਜਾਨ ਪੁੱਤਰ ਜਖਮੀ ……..
ਇਸ ਪਿੰਡ ਚ ਪੱਖੇ ਨੇ ਲਈ ਪਿਉ ਦੀ ਜਾਨ ਪੁੱਤਰ ਜਖਮੀ ……..
ਬਟਾਲਾ ( ਬੇਦੀ ) ਘੁਮਾਣ, ਦੇ ਨਜ਼ਦੀਕੀ ਪਿੰਡ ਦਕੋਹਾ ਵਿਖੇ ਪੱਖਾ ਠੀਕ ਕਰਦਿਆਂ ਪਿਉ-ਪੁੱਤਰ ਨੂੰ ਕਰੰਟ ਪੈਣ ਨਾਲ ਪਿਉ ਦੀ ਮੌਕੇ ‘ਤੇ ਮੌਤ ਅਤੇ ਪੁੱਤਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਹੋਏ ਰੌਬਿਨ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਸਿਕੰਦਰ ਸਿੰਘ (40) ਪੁੱਤਰ ਪਿਆਰਾ ਸਿੰਘ ਵਾਸੀ ਦਕੋਹਾ ਆਪਣੇ ਘਰ ‘ਚ ਖ਼ਰਾਬ ਹੋਏ ਪੱਖੇ ਦਾ ਸੈੱਲ ਬਦਲ ਰਹੇ ਸੀ ਕਿ ਅਚਾਨਕ ਜ਼ਬਰਦਸਤ ਕਰੰਟ ਪੈ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਪਿਤਾ ਨੂੰ ਘੁਮਾਣ ਦੇ ਨਿੱਜੀ ਹਸਪਤਾਲ ‘ਚ ਲਿਆਂਦਾ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ