Thursday, November 14, 2024
Breaking NewsFeaturedਪੰਜਾਬਮੁੱਖ ਖਬਰਾਂ

ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਘੱਟ ਰਿਹਾ ਹੈ- ਐੱਸ.ਡੀ.ਓ

ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਘੱਟ ਰਿਹਾ ਹੈ- ਐੱਸ.ਡੀ.ਓ
ਫਿਲੌਰ ( ਬੀ .ਡੀ ਸ਼ਰਮਾ ) ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਇਹ ਜਾਣਕਾਰੀ ਐੱਸ.ਡੀ.ਓ ਡਰੇਨਜ਼ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ਉਨ੍ਹਾਂ ਦੱਸਿਆ ਕਿ ਸ਼ਾਮ 7 ਵਜੇ ਦੀ ਰਿਪੋਰਟ ਮੁਤਾਬਿਕ ਫਿਲੌਰ ਦੇ ਸਤਲੁਜ ਦਰਿਆ ਅੰਦਰ 1 ਲੱਖ 650 ਕਿਊਸਿਕ ਪਾਣੀ ਚੱਲ ਰਿਹਾ ਹੈ ਜਦ ਕਿ ਬੀਤੀ ਰਾਤ 2 ਲੱਖ 77 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਫਿਲੌਰ ਸਤਲੁਜ ਦਰਿਆ ‘ਚੋ ਨਿਕਲਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਕਤ ਰੋਪੜ ਵਿਖੇ 65 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ ਅਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਾਣੀ ਦੇ ਪੱਧਰ ਵਿਚ ਹੋਰ ਗਿਰਾਵਟ ਆ ਸਕਦੀ ਹੈ ਤੇ ਪੂਰੀ ਸਥਿਤੀ ਤੇ ਪ੍ਰਸ਼ਾਸਨ ਦੀ ਨਜ਼ਰ ਹੈ

Share the News

Lok Bani

you can find latest news national sports news business news international news entertainment news and local news