ਪਤਨੀ ਨੂੰ ਮਾਰ ਕੇ ਕਿਊ ਫਾਹੇ ‘ਤੇ ਲਟਕਿਆ ……
ਪਤਨੀ ਨੂੰ ਮਾਰ ਕੇ ਕਿਊ ਫਾਹੇ ‘ਤੇ ਲਟਕਿਆ ……
ਚੰਡੀਗੜ ( ਪੰਕਜ ) ਇਕ ਘਰ ‘ਚੋਂ ਭੇਦਭਰੇ ਹਾਲਾਤ ਵਿਚ ਇਕ ਜੋੜੇ ਦੀਆਂ ਲਾਸ਼ਾਂ ਪੁਲਿਸ ਵਲੋਂ ਬਰਾਮਦ ਕੀਤੀਆਂ ਗਈਆਂ | ਮਿ੍ਤਕਾਂ ਦੀ ਪਛਾਣ 29 ਸਾਲਾ ਅਨਿਲ ਕੁਮਾਰ ਅਤੇ ਉਸ ਦੀ ਪਤਨੀ 28 ਸਾਲਾ ਪੂਜਾ ਦੇ ਰੂਪ ਵਿਚ ਹੋਈ ਹੈ | ਸੂਤਰਾਂ ਨੇ ਦੱਸਿਆ ਕਿ ਅਨਿਲ ਨੂੰ ਫਾਹੇ ‘ਤੇ ਲਟਕਿਆ ਪਾਇਆ ਗਿਆ ਸੀ ਜਦਕਿ ਪੂਜਾ ਦੀ ਲਾਸ਼ ਫ਼ਰਸ਼ ‘ਤੇ ਪਈ ਹੋਈ ਸੀ | ਸੂਤਰਾਂ ਮੁਤਾਬਿਕ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਅਨਿਲ ਨੇ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕੀਤੀ ਅਤੇ ਬਾਅਦ ਵਿਚ ਆਪ ਆਤਮ ਹੱਤਿਆ ਕਰ ਲਈ | ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਾਮਲੇ ਦੀ ਜਾਂਚ ਦੇ ਬਾਅਦ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਹੀ ਜਾ ਸਕਦੀ ਹੈ | ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤੀ ਪਤਨੀ ਵਿਚ ਕੁਝ ਵਿਵਾਦ ਚੱਲ ਰਿਹਾ ਸੀ, ਜਿਸ ਦੇ ਬਾਅਦ ਦੋਵੇਂ ਵੱਖ-ਵੱਖ ਰਹਿ ਰਹੇ ਸਨ | ਅਨਿਲ ਮੋਲੀ ਕੰਪਲੈਕਸ ‘ਚ ਰਹਿ ਰਿਹਾ ਸੀ ਜਦਕਿ ਉਸ ਦੀ ਪਤਨੀ ਸੈਕਟਰ-28 ਵਿਖੇ ਆਪਣੀ ਮਾਸੀ ਕੋਲ ਰਹਿ ਰਹੀ ਸੀ | ਪੰਚਕੂਲਾ ਦੇ ਸਰਕਾਰੀ ਹਸਪਤਾਲ ਸੈਕਟਰ-6 ਵਿਚ ਬਤੌਰ ਠੇਕੇ ‘ਤੇ ਕਰਮਚਾਰੀ ਵਜੋਂ ਕੰਮ ਕਰ ਰਹੀ ਪੂਜਾ ਬੀਤੇ ਐਤਵਾਰ ਨੂੰ ਸੈਕਟਰ-28 ਤੋਂ ਚਲੀ ਗਈ ਸੀ ਜੋ ਕਿ ਬਾਅਦ ਵਿਚ ਵਾਪਸ ਨਹੀਂ ਮੁੜੀ | ਉਸ ਦੀ ਮਾਸੀ ਨੇ ਪੂਜਾ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਾਲ ਦਾ ਜਵਾਬ ਨਹੀਂ ਦਿੱਤਾ | ਪੁਲਿਸ ਨੇ ਕਿਹਾ ਕਿ ਪੂਜਾ ਦੀ ਮਾਸੀ ਉਸ ਨੂੰ ਲੱਭਦੀ ਹੋਈ ਅੱਜ ਸ਼ਾਮੀ ਅਨਿਲ ਦੇ ਘਰ ਪਹੁੰਚ ਗਈ ਤੇ ਉਸ ਨੇ ਵੇਖਿਆ ਕਿ ਦਰਵਾਜ਼ਾ ਅੰਦਰ ਤੋਂ ਬੰਦ ਸੀ, ਉਸ ਨੇ ਗੁਆਂਢੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ | ਮੌਕੇ ‘ਤੇ ਪਹੁੰਚੀ ਪੁਲਿਸ ਦੀ ਮੌਜੂਦਗੀ ਵਿਚ ਜਦ ਘਰ ਦਾ ਦਰਵਾਜ਼ਾ ਖੋਲਿ੍ਹਆ ਗਿਆ ਤਾਂ ਸਾਹਮਣੇ ਦੋਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ | ਸੂਤਰਾਂ ਨੇ ਦੱਸਿਆ ਕਿ ਅਨਿਲ ਪੇਸ਼ੇ ਤੋਂ ਇਕ ਆਟੋ ਚਾਲਕ ਸੀ, ਪਤੀ ਪਤਨੀ ਦੇ ਦੋ ਬੱਚੇ ਹਨ ਜੋ ਕਿ ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿਚ ਆਪਣੇ ਦਾਦਾ ਦੇ ਨਾਲ ਰਹਿੰਦੇ ਹਨ