ਜੰਡੂ ਸਿੰਘਾ ਚ ਸਲਾਨਾਂ ਜੋੜ ਮੇਲਾ ਸ਼ੁਰੂ ….
ਜੰਡੂ ਸਿੰਘਾ ਚ ਸਲਾਨਾਂ ਜੋੜ ਮੇਲਾ ਸ਼ੁਰੂ ….
ਜੰਡੂ ਸਿੰਘਾ( ਅਮਰਜੀਤ ਸਿੰਘ ) ਜੰਡੂ ਸਿੰਘਾ ਵਿਖੇ ਦਰਗਾਹ ਪੀਰ ਬਾਬਾ ਗੈਬ ਗਾਜ਼ੀ ਦਰਬਾਰ ਤੇ ਸਲਾਨਾਂ ਜੋੜ ਮੇਲਾ ਸਮੂਹ ਸੰਗਤਾਂ ਵਲੋਂ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ ਅੱਜ ਜੋੜ ਮੇਲੇ ਦੇ ਪਹਿਲੇ ਦਿਨ ਪਹਿਲਾ ਸਵੇਰੇ ਚਾਦਰ ਦੀ ਰਸਮ ਸੰਗਤਾਂ ਵਲੋਂ ਅਦਾ ਕੀਤੀ ਗਈ। ਉਪਰੰਤ ਇੱਕ ਵਿਸ਼ਾਲ ਸਭਿਆਚਾਰਕ ਮੇਲਾ ਕਰਵਾਇਆ। ਜਿਸ ਵਿੱਚ ਮਾਹੀ ਨਕਾਲ ਐਂਡ ਪਾਰਟੀ ਜਲੰਧਰ ਵਾਲਿਆਂ ਵਲੋਂ ਸੰਗਤਾਂ ਦਾ ਨਕਲਾਂ ਰਾਹੀ ਮੋਨੇਰੰਜ਼ਨ ਕੀਤਾ। ਇਸ ਮੌਕੇ ਪੰਜਾਬੀ ਗਾਇਕ ਬਲਰਾਜ, ਵਿੱਕੀ ਸਾਰੰਗ, ਰਿੱਕੀ ਸਿੰਘ, ਵੀ.ਜ਼ੇ ਸੰਗਤਾਂ ਨੂੰ ਆਪਣੇ ਗੀਤਾਂ ਰਾਹੀਂ ਕੀਲਿਆ। ਬਾਬਾ ਪੀਰ ਗੈਬ ਗਾਜੀ ਦਰਗਾਹ ਤੇ ਸੰਗਤਾਂ ਦਾ ਸਵੇਰੇ ਤੜਕੇ ਤੋਂ ਹੀ ਆਉਣਾ ਸ਼ੁਰੂ ਹੋ ਗਿਆ ਅਤੇ ਸੰਗਤਾਂ ਬੈਂਡ ਵਾਜ਼ਿਆ ਨਾਲ ਦਰਬਾਰ ਤੇ ਨਤਮਸਤਕ ਹੋਈਆਂ। ਇਸ ਮੌਕੇ ਪ੍ਰਧਾਨ ਜੰਗਬਹਾਦੁਰ ਸਿੰਘ ਸੰਘਾ, ਕੁਲਦੀਪ ਸਿੰਘ ਸਹੋਤਾ, ਮੰਗਤ ਅਲੀ ਪੰਚ, ਭੀਟਾ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਨਰਿੰਦਰਪਾਲ ਸਿੰਘ, ਕਮਲਜੀਤ ਸਿੰਘ ਸੰਘਾ, ਪਰਮਜੀਤ ਸਿੰਘ ਲਾਲਾ, ਪੰਚ ਹਨੀ ਕੋ੍ਹਲ, ਅਰੁੱਨ ਗੋਲਡੀ, ਜਿਲਾ ਪ੍ਰੀਸ਼ਦ ਮੈਬਰ ਮਧੂ ਬਾਲਾ, ਐਸ.ਆਈ ਕਸ਼ਮੀਰ ਸਿੰਘ, ਬਲਦੇਵ ਰਾਜ, ਸੁਰਿੰਦਰ ਕੁਮਾਰ, ਕੁਲਵਿੰਦਰ ਸੰਘਾ, ਜਤਿੰਦਰ ਸਿੰਘ, ਕਰਨੈਲ ਸਿੰਘ ਸੰਘਾ, ਏਐਸਆਈ ਗੁਰਮੀਤ ਰਾਮ ਅਤੇ ਹੋਰ ਸੇਵਾਦਾਰ ਹਾਜ਼ਰ ਸਨ। ਛਿੰਜ਼ ਮੇਲੇ ਦੇ ਪਹਿਲੇ ਦਿਨ ਪਹਿਲਵਾਨਾਂ ਨੇ ਅਜਮਾਇਆ ਜ਼ੋਰ- ਦਰਬਾਰ ਪੀਰ ਬਾਬਾ ਗੈਬ ਗਾਜ਼ੀ ਜੰਡੂ ਸਿੰਘਾ ਵਿਖੇ ਮਨਾਏ ਜਾ ਰਹੇ ਜੋੜ ਮੇਲੇ ਦੇ ਪਹਿਲੇ ਦਿਨ ਇੱਕ ਛਿੰਜ਼ ਮੇਲਾ ਵੀ ਕਰਵਾਇਆ ਗਿਆ। ਜਿਸ ਵਿੱਚ ਕਰੀਬ 105 ਪਹਿਲਵਾਨਾਂ ਨੇ ਜ਼ੋਰ ਅਜ਼ਮਾਇਸ਼ ਕਰਦੇ ਹੋਏ ਪਹਿਲਵਾਨੀ ਦੇ ਜੋਹਰ ਵਿਖਾਏ। ਇਸ ਮੌਕੇ ਸੰਤ ਮਹਿੰਦਰ ਦਾਸ ਮੈਘੋਵਾਲ ਵਾਲੇ ਵਿਸ਼ੇਸ਼ ਤੋਰ ਤੇ ਛਿੰਜ਼ ਮੇਲੇ ਵਿੱਚ ਪੁੱਜੇ। ਜਿਨ੍ਹਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਹੋਰ ਵੇਧੇਰੇ ਮੇਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਪਹਿਲੀ ਕੁਸ਼ਤੀ ਪ੍ਰਧਾਨ ਜੰਗਬਹਾਦੁਰ ਸਿੰਘ ਸੰਘਾ ਅਤੇ ਸਾਥੀਆਂ ਵਲੋਂ ਸ਼ੁਰੂ ਕਰਵਾਈ ਗਈ। ਉਨ੍ਹਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਲੇ ਦੇ ਦੂਸਰੇ ਦਿਨ ਅੱਜ 5 ਜੁਲਾਈ ਨੂੰ ਪੰਜਾਬ ਦੇ ਨਾਂਮਵਰ ਪਹਿਲਵਾਨ ਜੰਡੂ ਸਿੰਘਾ ਦੀ ਧਰਤੀ ਤੇ ਪਹਿਲਵਾਨੀ ਦੇ ਜ਼ੋਹਰ ਵਿਖਾਉਣਗੇ ਅਤੇ ਇੱਕ ਵਿਸ਼ਾਲ ਸਭਿਆਚਾਰਕ ਮੇਲਾ ਵੀ ਕਰਵਾਇਆ ਜਾ ਰਿਹਾ ਹੈ