ਇਸ ਰੈਸਟੋਰੈਂਟ ਚ 20 ਸਾਲ ਦੇ ਨੇਪਾਲੀ ਦੀ ਕਰੰਟ ਲੱਗਣ ਨਾਲ ਮੌਤ ਹੋਈ …
ਇਸ ਰੈਸਟੋਰੈਂਟ ਚ 20 ਸਾਲ ਦੇ ਨੇਪਾਲੀ ਦੀ ਕਰੰਟ ਲੱਗਣ ਨਾਲ ਮੌਤ ਹੋਈ …
ਨਵਾਂਸ਼ਹਿਰ ( ਸੁਖਵਿੰਦਰ ) ਨਵਾਂਸ਼ਹਿਰ ਦੇ ਬੰਗਾ ‘ਚ ਸਥਿੱਤ ਨਿੱਜੀ ਰੈਟੋਰੈਂਟ ਪੀਜ਼ਾ ਹੌਟ ‘ਚ ਕੰਮ ਕਰ ਰਹੇ 20 ਸਾਲ ਦੇ ਨਿਪਾਲੀ ਨੌਜਵਾਨ ਦੀ ਰਸੋਈ ‘ਚ ਕਰੰਟ ਲੱਗਣ ਨਾਲ ਮੌਤ ਹੋ ਗਈ ਜਦਕਿ ਉਸ ਦਾ ਦੂਸਰਾ ਸਾਥੀ ਝੱਟਕਾ ਲੱਗਣ ਨਾਲ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਕੁਮਾਰ ਪੁੱਤਰ ਦੇਵੀ ਰਾਮ ਵਾਸੀ ਨਿਪਾਲ ਪਿਛਲੇ ਇਕ ਸਾਲ ਤੋਂ ਉਪਰੋਕਤ ਰੈਟੋਰੈਂਟ ‘ਚ ਕੰਮ ਕਰ ਰਿਹਾ ਸੀ | 10 ਵਜੇ ਦੇ ਕਰੀਬ ਰਸੋਈ ‘ਚ ਸਫਾਈ ਕਰਨ ਸਮੇਂ ਉਸ ਦੇ ਨੰਗੇ ਪੈਰ ਹੋਣ ਕਾਰਨ ਫਰਿੱਜ ਤੋਂ ਕਰੰਟ ਲੱਗ ਗਿਆ | ਜਿਸ ਦੀ ਮੌਕੇ ‘ਤੇ ਮੌਤ ਹੋ ਗਈ | ਉਸ ਦਾ ਇਕ ਸਾਥੀ ਝੱਟਕਾ ਲੱਗਣ ਨਾਲ ਜ਼ਖ਼ਮੀ ਹੋ ਗਿਆ | ਨੌਜਵਾਨ ਨੂੰ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਮਿ੍ਤਕ ਕਰਾਰ ਦੇ ਦਿੱਤਾ | ਮਿ੍ਤਕ ਨੌਜਵਾਨ ਦੋ ਭੈਣਾਂ ਦਾ ਇਕੱਲਾ ਭਰਾ ਸੀ | ਕਾਂਸਟੇਬਲ ਰਾਜ ਕੁਮਾਰ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ