ਚੋਰਾਂ ਦਾ ਨਵਾਂ ਕਾਰਨਾਮਾ ਪੜ ਕੇ ਹੋਵੋਗੇ ਹੈਰਾਨ …..
ਚੋਰਾਂ ਦਾ ਨਵਾਂ ਕਾਰਨਾਮਾ ਪੜ ਕੇ ਹੋਵੋਗੇ ਹੈਰਾਨ …..
ਨਵਾਂਸ਼ਹਿਰ ( ਸੁਖਵਿੰਦਰ ) ਨਵਾਂਸ਼ਹਿਰ-ਚੰਡੀਗੜ੍ਹ ਮਾਰਗ ‘ਤੇ ਵੱਖ-ਵੱਖ ਬਾਈਪਾਸ ‘ਤੇ ਬਾਈਪਾਸ ਬਣਾਉਣ ਵਾਲੀ ਕੰਪਨੀ ਵਲੋਂ ਬਿਜਲੀ ਸਪਲਾਈ ਲਈ ਲਗਾਏ ਗਏ ਟਾਵਰਾਂ ਵਿਚੋਂ ਸਹਾਰੇ ਲਈ ਲਗਾਈਆਂ ਗਈਆਂ ਕੈਂਚੀ ਨੁਮਾ ਅਲਮੀਨੀਅਮ ਨੂੰ ਅਣਪਛਾਤੇ ਚੋਰਾਂ ਵਲੋਂ ਲਗਾਤਾਰ ਚੋਰੀ ਕੀਤਾ ਜਾ ਰਿਹਾ ਹੈ | ਚੋਰ ਬਿਨਾ ਕਿਸੇ ਡਰ-ਭੈਅ ਦੇ ਇਕ ਤੋਂ ਬਾਅਦ ਇਕ ਟਾਵਰ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ | ‘ਅਜੀਤ’ ਵਲੋਂ ਕੀਤੀ ਗਈ ਪੜਤਾਲ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਸ਼ਹਿਰ ਤੇ ਆਸ-ਪਾਸ ਦੇ ਖੇਤਰਾਂ ਵਿਚ ਲੱਗੇ 20 ਅਜਿਹੇ ਟਾਵਰਾਂ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਜਾ ਚੱੁਕਾ ਹੈ | ਕੁਝ ਕੁ ਟਾਵਰਾਂ ਨੂੰ ਛੱਡ ਕੇ ਬਾਕੀ ਸਾਰੇ ਟਾਵਰਾਂ ਦੀਆਂ 5 ਤੋਂ 6 ਫੱੁਟ ਤੱਕ ਸਪੋਟਾਂ (ਸਹਾਰਿਆਂ) ਨੂੰ ਲਾਹ ਲਿਆ ਗਿਆ ਹੈ, ਜਿਸ ਕਾਰਨ ਸਹਾਰਿਆਂ ਤੋਂ ਸੱਖਣੇ ਹੋਏ ਇਹ ਟਾਵਰ ਜਿਨ੍ਹਾਂ ਦੇ ਉੱਪਰ 11000 ਕੇ.ਵੀ. ਵੋਲਟੇਜ ਸੜਕ ਪਾਰ ਕਰਨ ਲਈ ਪਾਈ ਗਈ ਹੈ | ਕਿਸੇ ਸਮੇਂ ਵੀ ਡਿਗ ਕੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ | ਇਕ ਤੋਂ ਬਾਅਦ ਇਕ ਟਾਵਰਾਂ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਏ ਜਾਣ ਕਰਕੇ ਵਿਭਾਗ ਵਲੋਂ ਕੋਈ ਕਾਰਵਾਈ ਜਾਂ ਰਿਪੋਰਟ ਨਾ ਕਰਨਾ ਵੀ ਸਵਾਲਾਂ ਦੇ ਘੇਰੇ ਵਿਚ ਹੈ | ਇੱਥੇ ਵਰਨਣਯੋਗ ਹੈ ਕਿ ਉਕਤ ਮਾਰਗ ਤੋਂ ਰੋਜ਼ਾਨਾ ਭਾਰੀ ਸੰਖਿਆ ਵਿਚ ਵਾਹਨ ਗੁਜ਼ਰਦੇ ਹੋਣ ਕਾਰਨ ਇਹ ਡਿਗ ਸਕਦੇ ਹਨ | ਪਿੰਡ ਲੰਗੜੋਆ ਤੋਂ ਅੱਗੇ ਤਾਂ ਦੋ ਟਾਵਰਾਂ ਦੇ ਹਾਲਾਤ ਇਹ ਹਨ ਕਿ ਇਨ੍ਹਾਂ ਨੂੰ ਚੋਰਾਂ ਨੇ 15 ਫੁੱਟ ਤੱਕ ਖਾਲੀ ਕਰ ਦਿੱਤਾ ਹੈ | ਜਿਸ ਕਾਰਨ ਹਨੇਰੀ ਝੱਖੜ ਦੇ ਹਾਲਾਤ ‘ਚ ਇਹ ਆਸਾਨੀ ਨਾਲ ਡਿਗ ਸਕਦੇ ਹਨ | ਇਸ ਸਬੰਧੀ ਲੋਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਕਤ ਟਾਵਰਾਂ ਦੀਆਂ ਕੈਂਚੀ ਨੁਮਾ ਸਪੋਟਾਂ (ਸਹਾਰਿਆਂ) ਨੂੰ ਦੁਬਾਰਾ ਲਗਾ ਕੇ ਇਨ੍ਹਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ