ਜਲੰਧਰ ਦੇ ਭੋਗਪੁਰ ਵਿੱਚ ਪੋਲਿੰਗ ਬੂਥ ਨੇ ਪੇਸ਼ ਕੀਤੀ ਮਹਿਲਾ ਸਸ਼ਕਤੀਕਰਣ ਦੀ ਮਿਸਾਲ……ਪੜੋ ਪੂਰੀ ਖਬਰ
ਜਲੰਧਰ ( ਸਟਾਫ ਰਿਪੋਟਰ ) – ਵੋਟਾਂ ਪੈ ਜਾਣ ਤੋਂ ਬਾਅਦ ਵੀ ਜਿਲੇ ਦਾ ਇੱਕ ਪੋਲਿੰਗ ਬੂਥ ਸ਼ਹਿਰ ਦੇ ਅਧਿਕਾਰੀਆਂ ਅਤੇ ਪਿੰਡ
ਵਾਸੀਆਂ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਹ ਹੈ ਆਦਮਪੁਰ ਹਲਕੇ ਅਧੀਂਨ ਆਉਂਦਾ ਭੋਗਪੁਰ ਦਾ ਬੂਥ ਨੰ. ੧੯ ਜੋ ਕਿ ਸਥਾਨਿਕ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬਣਾਇਆ
ਗਿਆ ਸੀ। ਇਸ ਬੂਥ ਤੇ ਮਹਿਲਾ ਵੋਟਰਾਂ ਲਈ ਅਜਿਹਾ ਇੰਤਜ਼ਾਮ ਸੀ ਕਿ ਬੂਥ ਤੇ ਪਹੁੰਚਣ ਵਾਲੇ ਹਰ ਵਿਅਕਤੀ ਭਾਵੇਂ ਉਹ ਆਲਾ-ਅਫ਼ਸਰ ਹੋਵੇ ਜਾਂ ਵੋਟਰ, ਸਾਰਿਆਂ ਨੇ ਆਪਣੇ ਦੰਦਾਂ ਹੇਠ ਉਂਗਲ
ਦਬਾ ਲਈ। ਇਸਤਰੀ ਵੋਟਰਾਂ ਨੂੰ ਜਾਗਰੁੱਕ ਕਰਨ ਅਤੇ ਵੱਧ-ਚੱੜ੍ਹ ਕੇ ਅੱਗੇ ਹੋ ਕੇ ਵੋਟਾਂ ਪਾਉਂਣ ਲਈ ਪੂਰੇ ਪੋਲਿੰਗ ਬੂਥ ਨੂੰ ਗੁਲਾਬੀ ਰੰਗ ਦਾ ਪ੍ਰਯੋਗ ਕਰਦੇ ਹੋਏ ਸਜਾਇਆ ਗਿਆ ਸੀ। ਬੂਥ ਤੇ ਤੈਨਾਤ ਸਾਰੇ ਮੁਲਾਜ਼ਮ ਵੀ ਮਹਿਲਾਵਾਂ ਹੀ ਸਨ ਜੋ ਕਿ ਪੂਰੇ ਉਤਸ਼ਾਹ ਨਾਲ ਆਪਣੀਆਂ ਦਿੱਤੀਆਂ ਡਿਊਟੀਆਂ ਨਿਭਾ ਰਹੀਆਂ ਸਨ। ਪੀਣ ਲਈ ਸਾਫ਼ ਪਾਣੀ, ਬਾਥਰੂਮ, ਦਿਵਿਆਂਗ ਵੋਟਰਾਂ ਲਈ ਬੂਥ ਤੱਕ ਲੈ ਕੇ
ਜਾਣ ਦੀ ਸੁਵਿਧਾ ਦੇ ਨਾਲ-ਨਾਲ ਵੋਟਰਾਂ ਲਈ ਵੋਟ ਪਾਉਂਣ ਮਗਰੋਂ ਸੈਲਫ਼ੀ ਲੈਣ ਲਈ ਸੈਲਫ਼ੀ-ਕਾਰਨਰ ਬਣਾਇਆ ਗਿਆ ਸੀ। ਜਿਹਨਾਂ ਮਹਿਲਾਵਾਂ ਦੇ ਬੱਚੇ ਛੋਟੇ ਸਨ ਉਹਨਾਂ ਲਈ ਕਰੈਚ ਦੀ
ਸੁਵਿਧਾ ਸੀ ਜਿਸ ਵਿੱਚ ਬੱਚਿਆਂ ਦਾ ਖਿਆਲ ਰੱਖਣ ਲਈ ਕਰਮਚਾਰਣਾਂ ਸਨ ਤਾਂ ਜੋ ਕਿ ਮਹਿਲਾ ਵੋਟਰਾਂ ਨੂੰ ਵੋਟ ਪਾਉਂਣ ਲੱਗਿਆਂ ਕੋਈ ਔਖ ਨਾ ਹੋਵੇ। ਐਮਰਜੈਂਸੀ ਮੈਡੀਕਲ ਸੁਵਿਧਾ ਦੇ ਨਾਲ ਉੱਥੇ ਹੀ ਵੂਮੈਨ ਸਪੈਸ਼ਲ ਆਯੂਰਵੈਦਿਕ ਕੈਂਪ ਲੱਗਿਆ ਹੋਇਆ ਸੀ ਜਿਸ ਵਿੱਚ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ.ਅਨੀਤਾ ਆਪਣੇ ਸਾਥੀ ਡਾਕਟਰਾਂ ਡਾ.ਪ੍ਰੀਤੀ, ਡਾ.ਅਕਾਂਕਸ਼ਾ ਅਤੇ ਮੈਡਮ ਸੁਮਨ ਨਾਲ ਔਰਤਾਂ ਨੂੰ ਖਾਣ-ਪੀਣ ਅਤੇ ਰਹਿਣ ਸਹਿਣ ਵਿੱਚ ਤਬਦੀਲੀ ਲਿਆ ਕੇ ਤਨਾਅ ਤੋਂ ਦੂਰ ਰਹਿ ਕੇ ਉਹਨਾਂ ਨੂੰ ਤੰਦਰੁਸਤ ਰੋਗ-ਰਹਿਤ ਜਿੰਦਗੀ ਬਤੀਤ ਕਰਨ ਦੇ ਤਰੀਕੇ ਦੱਸਣ ਵਿੱਚ ਵਿਅਸਤ ਸਨ।
ਲੋੜਵੰਦ ਮਹਿਲਾਵਾਂ ਲਈ ਉਹਨਾਂ ਦੀ ਬੀਮਾਰੀ ਮੁਤਾਬਿਕ ਜ਼ਰੂਰੀ ਦਵਾਈਆਂ ਵੀ ਉਪਲਬੱਧ ਕਰਵਾਈਆਂ ਗੱਈਆਂ ਸਨ। ਸਥਾਨਿਕ ਕਾਲੇਜ ਦੀਆਂ ਕੁੜੀਆਂ ਨੇ ਵਲੰਟੀਅਰ ਵਜੋਂ ਉੱਥੇ ਵੋਟ ਪਾਉਂਣ ਲਈ ਆਈਆਂ ਮਹਿਲਾਵਾਂ ਨੂੰ ਮਹਿੰਦੀ ਲਗਾਈ। ਪ੍ਰਸ਼ਾਸਨ ਵੱਲੋਂ ਵਲੰਟੀਅਰਾਂ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।
ਡਾ.ਅਨੀਤਾ ਨੇ ਇਸ ਮੋਕੇ ਤੇ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਕਿਹਾ ਕਿ ਉਹ ਅਤੇ ਉਹਨਾਂ ਦੀ ਪੂਰੀ ਟੀਮ ਅਜਿਹੀ ਅਣੋਖੀ ਪਹਿਲ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸਾਰੇ ਇੰਤਜ਼ਾਮ ਦਾ ਕ੍ਰੈ ਡਿਟ ਹਲਕੇ ਦੀ ਉਬਜ਼ਰਵਰ ਸ਼੍ਰੀਮਤੀ ਆਸ਼ਿਕਾ ਜੈਨੀਅਸ਼ ਅਧਿਕਾਰੀ ਅਤੇ ਉਹਨਾਂ ਦੀ ਜੁਝਾਰੂ ਟੀਮ ਨੂੰ ਜਾਂਦਾ ਹੈ।