ਲੋਕ ਸਭਾ ਆਮ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਪੁਲਿਸ ਕਮਿਸ਼ਨਰ ਵਲੋ ਕਿਹੜੇ ਅਤੇ ਕਿਹੋ ਜਿਹੇ ਕੀਤੇ ਗਏ ਹਨ ਇੰਤਜਾਮ…..ਪੜੋ ਪੂਰੀ ਖਬਰ……
ਪੋਲਿੰਗ ਵਾਲੇ ਦਿਨ ਹਰ ਹਲਕੇ ਵਿੱਚ ਇੱਕ ਏ.ਡੀ.ਸੀ.ਪੀ, ਤਿੰਨ ਏ.ਸੀ.ਪੀਜ਼ ਕਾਨੂੰਨ ਤੇ ਵਿਵਸਥਾ ਨੂੰ ਕਾਇਮ ਰੱਖਣਗੇ-ਸੀ.ਪੀ
ਜਲੰਧਰ : ( ਸਟਾਫ ਰਿਪੋਰਟਰ ) – ਲੋਕ ਸਭਾ ਆਮ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਸੁਰੱਖਿਆਂ ਦੇ ਪੁਖਤਾਂ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਹੈ। ਆਪਣੇ ਦਫ਼ਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹੋਇਆ ਸ਼੍ਰੀ ਭੁੱਲਰ ਨੇ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਸੂਬੇ ਵਿੱਚ ਪਾਰਦਰਸ਼ੀ ਅਤੇ ਸ਼ਾਂਤਮਈ ਚੋਣਾਂ ਕਰਵਾਉਣ ਦੀ ਪੰਜਾਬ ਪੁਲਿਸ ਦੀ ਸ਼ਾਨਦਾਰ ਪਰੰਪਰਾ ਨੂੰ ਬਰਕਰਾਰ ਰੱਖੇਗੀ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਨੇ ਜਲੰਧਰ ਜਿਲ੍ਹੇ ਵਿੱਚ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕਰਨ ਦਾ ਸਾਰਾ ਪ੍ਰੋਗਰਾਮ ਉਲੀਕ ਲਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਦਿਨ ਇੱਕ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਤਿੰਨ ਸਹਾਇਕ ਕਮਿਸ਼ਨਰ ਪੁਲਿਸ ਅਤੇ ਰਿਜ਼ਰਵ ਪੁਲਿਸ ਫੋਰਸ ਨੂੰ ਪੁਲਿਸ ਕਮਿਸ਼ਨਰੇਟ ਦੀ ਹਦੂਦ ਅੰਦਰ ਪੈਂਦੇ ਹਰ ਵਿਧਾਨ ਸਭਾ ਹਲਕੇ ਵਿੱਚ ਕਾਨੂੰਨ ਦੀ ਵਿਸਸਥਾ ਨੂੰ ਕਾਇਮ ਅਤੇ ਨਿਗਰਾਨੀ ਰੱਖਣ ਲਈ ਤੈਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰੀ ਪਾਰਾ ਮਿਲਟਰੀ ਫੋਰਸਾਂ ਦੇ 43 ਗਸ਼ਤ ਪਾਰਟੀਆਂ ਅਤੇ ਪੰਜਾਬ ਪੁਲਿਸ ਜਵਾਨਾਂ ਨੂੰ ਲਗਾਤਾਰ ਝੰਡਾ ਮਾਰਚ ਅਤੇ ਪੈਦਲ ਮਾਰਚ ਦੇ ਨਾਲ ਨਾਲ ਸੁਰੱਖਿਆ ਬਲ ਵਿਸ਼ੇਸ਼ ਕਰਕੇ ਸੰਵੇਦਨਸ਼ੀਲ ਇਲਾਕਿਆਂ ਵਿੰਚ ਗਸ਼ਤ ਕਰਨ ਲਈ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਦਿਨ, ਕਮਜ਼ੋਰ ਜਗ੍ਹਾਂ ‘ਤੇ ਗਸ਼ਤ ਕਰਨ ਵਾਲੀਆਂ ਪਾਰਟੀਆਂ ਵਿੱਚ 66 ਹੋਰ ਜਿਸ ਵਿੱਚ ਪੰਜਾਬ ਪੁਲਿਸ ਦੇ ਜਵਾਨ ਸ਼ਾਮਿਲ ਹੋਣਗੇ ਗਸ਼ਤ ਕਰਨ ਲਈ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੁਰੱਖਿਆਂ ਨੂੰ ਹੋਰ ਮਜਬੂਤ
ਬਣਾਉਣ ਲਈ 28 ਹੋਰ ਨਾਕੇ ਲਗਾਏ ਜਾਣਗੇ ਅਤੇ ਇਹਨਾਂ ਨਾਕਿਆਂ ਨੂੰ 22 ਗਜ਼ਟਿਡ ਅਧਿਕਾਰੀਆਂ ਦੁਆਰਾ ਸਮਰਥਨ ਦਿੱਤਾ ਜਾਵੇਗਾ, ਜਿਸ ਵਿੱਚ ਇੱਕ ਰਿਜ਼ਰਵ ਪੁਲਿਸ ਜਵਾਨ ਹੋਵੇਗਾ।
ਪੁਲਿਸ ਕਮਿਸ਼ਨਰ ਨੇ ਅੱਗੇ ਕਿਹਾ ਕਿ ਹੁਣ ਤੱਕ ਪੁਲਿਸ ਦੀ ਸਖ਼ਤ
ਕਾਰਵਾਈ ਕਾਰਨ 8506585 ਰੁਪਏ ਨਕਦ ਬ੍ਰਾਮਦ ਕੀਤੇ ਗਏ ਹਨ। ਇਸ ਤੋ ਇਲਾਵਾ ਨਸ਼ਾ ਤਸਕਰੀ ਅਤੇ ਨਸ਼ੀਲੀਆਂ ਦਵਾਈਆਂ ਦੀ ਸਮਗਲਿੰਗ /ਵੰਡ/ਪੈਡਲਿੰਗ ਦੇ ਵਿਰੁੱਧ ਜਲੰਧਰ ਪੁਲਿਸ
ਕਮਿਸ਼ਨਰੇਟ ਨੇ 382 ਕਿਲੋਗ੍ਰਾਮ ਭੁੱਕੀ, 600 ਗ੍ਰਾਮ ਹੈਰੋਇਨ, 8.5 ਕਿਲੋਗ੍ਰਾਮ ਅਫੀਮ, 3 ਕਿਲੋ ਗੰਜਾ, 3175 ਕੈਪਸੂਲ, 900 ਗੋਲੀਆਂ, 197 ਇੰਜੈਕਸ਼ਨ, 335 ਗ੍ਰਾਮ ਨਸ਼ੀਲਾ ਪਾਉੂਡਰ
ਅਤੇ 10145.5 ਲੀਟਰ ਸ਼ਰਾਬ ਬ੍ਰਾਮਦ ਕੀਤੀ ਹੈ। ਇਸੇ ਤਰ੍ਹਾਂ 10 ਗੈਰ ਕਾਨੂੰਨੀ ਹਥਿਆਰ ਸਮੇਤ 68 ਕਾਰਤੂਸ ਬ੍ਰਾਮਦ ਕੀਤੇ ਗਏ।