ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੋਟਰਾਂ ਅੱਗੇ ਝੂਠ ਪਰੋਸ ਰਹੇ ਹਨ –ਕਾਮਰੇਡ ਤਾਰੀ
ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੋਟਰਾਂ ਅੱਗੇ ਝੂਠ ਪਰੋਸ ਰਹੇ ਹਨ –ਕਾਮਰੇਡ ਤਾਰੀ
ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਸੀ.ਪੀ.ਆਈ. (ਐਮ.ਐਲ) ਦੇ ਉਮੀਦਵਾਰ ਕਾਮਰੇਡ ਅਵਤਾਰ ਸਿੰਘ ਤਾਰੀ ਦੇ ਹੱਕ ਵਿਚ ਪਿੰਡ ਉਸਮਾਨਪੁਰ, ਚਾਹੜ ਮਜਾਰਾ ਅਤੇ ਕੋਟ ਰਾਂਝਾ ਪਿੰਡਾਂ ਵਿਚ ਚੋਣ ਮੀਟਿੰਗਾਂ ਕੀਤੀਆਂ ਗਈਆਂ | ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਕੁਲਵਿੰਦਰ ਸਿੰਘ ਵੜੈਚ ਅਤੇ ਸੁਰਿੰਦਰ ਸਿੰਘ ਬੈਂਸ ਨੇ ਆਖਿਆ ਕਿ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਵੋਟਰਾਂ ਅੱਗੇ ਝੂਠੇ ਵਾਅਦਿਆਂ ਦੀਆਂ ਝੜੀਆਂ ਲਾ ਰਹੀਆਂ ਹਨ ਜਦਕਿ ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਕੀਤਾ ਗਿਆ ਇਕ ਵੀ ਵਾਅਦਾ ਇਨ੍ਹਾਂ ਨੇ ਪੂਰਾ ਨਹੀਂ ਕੀਤਾ | ਇਹ ਗੱਲਾਂ ਦੇ ਪਹਾੜ ਖੜੇ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲੋਕ ਕਾਂਗਰਸ ਦੀ ਕੈਪਟਨ ਸਰਕਾਰ ਬਣਾ ਕੇ ਪਛਤਾ ਰਹੇ ਹਨ ਇਸ ਸਰਕਾਰ ਨੇ ਵਾਅਦੇ ਨੌਕਰੀਆਂ ਦੇਣ ਦੇ ਕੀਤੇ ਸਨ ਪਰ ਉਲਟਾ ਨੌਕਰੀਆਂ ਖੋਹ ਲਈਆਂ | ਕਿਸਾਨੀ ਖ਼ੁਸ਼ਹਾਲ ਹੋਣ ਦੀ ਥਾਂ ਖੁਦਕੁਸ਼ੀਆਂ ਦੇ ਰਾਹ ਪੈ ਗਈ ਹੈ | ਮਜ਼ਦੂਰ 5-5 ਮਰਲੇ ਦੇ ਰਿਹਾਇਸ਼ੀ ਪਲਾਟ ਉਡੀਕ ਰਹੇ ਹਨ | ਭਾਜਪਾ ਗਊ ਖ਼ਾਤਰ ਮਨੁੱਖਤਾ ਦੀ ਬਲੀ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਪ੍ਰਤੀ ਲੋਕਾਂ ਦਾ ਗ਼ੁੱਸਾ ਸੱਤਵੇਂ ਅਸਮਾਨ ਉੱਤੇ ਪਹੰੁਚ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ ਗ਼ਰੀਬੀ, ਭੁੱਖਮਰੀ, ਔਰਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ ਜ਼ਮੀਨ ਦੀ ਮੁੜ ਵੰਡ ਅਤੇ ਪੱਕੇ ਰੁਜ਼ਗਾਰ ਲਈ ਨਿਜ਼ਾਮ ਬਦਲਣ ਦੀ ਲੜਾਈ ਲੜ ਰਹੀ ਹੈ ਇਸ ਲਈ ਲੋਕਾਂ ਦੀ ਵੋਟ ਦੇ ਹੱਕਦਾਰ ਵੀ ਸੀ.ਪੀ.ਆਈ. (ਐਮ.ਐਲ.) ਐਨ.ਡੀ. ਦੇ ਉਮੀਦਵਾਰ ਅਵਤਾਰ ਸਿੰਘ ਕਾਠਗੜ੍ਹ ਹੀ ਹਨ