ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਪਿਤਾ,ਪੁਤਰ ਨੂੰ ਗੋਲੀਆਂ ਮਾਰ ਕੀਤਾ ਗਿਆ ਕਤਲ
ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਪਿਤਾ,ਪੁਤਰ ਨੂੰ ਗੋਲੀਆਂ ਮਾਰ ਕੀਤਾ ਗਿਆ ਕਤਲ
ਜਲੰਧਰ,ਲੋਕ ਬਾਣੀ – ਪੰਜਾਬ ਵਿੱਚ ਆਪ ਸਰਕਾਰ ਆਉਣ ਤੋ ਬਾਅਦ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਰੋਜ਼ ਗੋਲੀਆਂ ਗੈਗਵਾਰ ਫਿਰੋਤੀ ਨਸ਼ਾ ਭ੍ਰਿਸ਼ਟਾਚਾਰ ਤੇ ਕਤਲ ਆਮ ਹੋ ਗਏ ਹਨ ਪੁਲਿਸ ਪ੍ਰਸ਼ਾਸਨ ਦਾ ਤਾਂ ਕੀ ਕਹਿਣਾ ਝੂਠੇ ਪਰਚੇ ਦੇਣ ਚ ਨੰ ਇਕ ਹੋ ਗਈ ਹੈ ਜਲੰਧਰ ਸ਼ਹਿਰ ਚ ਤਾ ਪ੍ਰਸ਼ਾਸਨ ਖ਼ਿਲਾਫ਼ ਸਰਦਾਰ ਭਗਤ ਸਿੰਘ ਦੇ ਚੋਕ ਵਿਚ ਸਮਾਜ ਸੇਵੀ ਸੰਸਥਾ ਦੇ ਮੁਖੀ ਨੂੰ ਧਰਨੇ ਤੇ ਬੈਠਣਾ ਪਿਆ ਹੈ ਤਾਜ਼ਾ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਚੱਕੋਵਾਲ ਬ੍ਰਾਮਣਾ, ਦਾ ਸਾਹਮਣੇ ਆਇਆ ਹੈ ਜਿਥੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਪਿਓ ਤੇ ਪੁੱਤ ਦੀ ਹੱਤਿਆ ਕਰ ਦਿੱਤੀ ਗਈ ਹੈ ਸੂਤਰਾਂ ਮੁਤਾਬਕ ਕਸ਼ਮੀਰੀ ਲਾਲ ਵਾਸੀ ਤਲਵੰਡੀ ਅਰਾਈਆਂ ਆਪਣੇ ਪਰਿਵਾਰ ਨਾਲ ਆਪਣੇ ਨਵਜੰਮੇ ਪੋਤਰੇ ਨੂੰ ਦੇਖਣ ਲਈ ਚੱਕੋਵਾਲ ਹਸਪਤਾਲ ਨੂੰ ਜਾ ਰਿਹਾ ਸੀ। ਰਸਤੇ ਵਿਚ ਮੋਟਰਸਾਈਕਲਾਂ ਉਤੇ ਆਏ ਵਿਅਕਤੀਆਂ ਨੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਕਸ਼ਮੀਰੀ ਲਾਲ ਤੇ ਉਸ ਦੇ ਪੁੱਤਰ ਅਮਰਜੀਤ ਲਾਲ ਦੀ ਮੌਤ ਹੋ ਗਈ। ਤੇ ਦੋਵੇਂ ਮ੍ਰਿਤਕਾਂ ਨੂੰ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਜਲੰਧਰ ਦੇ ਜੋਹਰ ਹਸਪਤਾਲ ਲੈ ਕੇ ਆਏ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਪੁਲਿਸ ਥਾਣਾ ਬੁਲੋਵਾਲ ਦੀ ਪੁਲਿਸ ਮੌਕੇ ਉਤੇ ਪਹੁੰਚੀ ਹੈ ਮਾਮਲੇ ਦੀ ਜਾਂਚ ਕਰ ਰਹੀ ਹੈ ਪੰਜਾਬ ਵਿੱਚ ਬਿਹਾਰ ਵਾਲਾ ਮਾਹੌਲ ਆਖਰ ਕਿਉਂ ਬਣ ਰਿਹਾ ਹੈ ਕਿ ਇਹੋ ਹੈ ਬਦਲਾਅ