ਆਪ ਸਰਕਾਰ ਚ ਐਸਐਚਓ ਮੰਗ ਰਹੇ ਹਨ ਰਿਸ਼ਵਤ ਇਕ ਕਾਬੂ
ਆਪ ਸਰਕਾਰ ਚ ਐਸਐਚਓ ਮੰਗ ਰਹੇ ਹਨ ਰਿਸ਼ਵਤ ਇਕ ਕਾਬੂ
ਜਲੰਧਰ, ਲੋਕ ਬਾਣੀ -ਪੰਜਾਬ ਵਿਚ ਆਪ ਸਰਕਾਰ ਦੇ ਆਉਣ ਤੋਂ ਬਾਅਦ ਲੁੱਟਾਂ ਖੋਹਾਂ, ਗੋਲੀਆ,ਗੈਗਵਾਰ, ਰਿਸ਼ਵਤ ਦਾ ਬੋਲ ਬਾਲਾ ਹੈ ਜੇਕਰ ਕੋਈ ਇਸ ਖਰਾਬ ਸਿਸਟਮ ਨਾਲ ਲੜ ਕੇ ਕਾਰਵਾਈ ਕਰਵਾਉਦਾ ਹੈ ਤਾਂ ਵਿਜੀਲੈਂਸ ਨੂੰ ਗ੍ਰਿਫਤਾਰ ਕਰਨਾ ਪੈਂਦਾ ਹੈ ਤਾਜ਼ਾ ਮਾਮਲਾ
ਫਗਵਾੜਾ ਦੇ ਇੰਸਪੈਕਟਰ ਜਤਿੰਦਰ ਕੁਮਾਰ ਅਤੇ ਉਸ ਦੇ ਸਾਥੀ ਜਸਕਰਨ ਸਿੰਘ ਉਰਫ ਜੱਸਾ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਕਾਰਵਾਈ ਫਗਵਾੜਾ ਦੀ ਔਰਤ ਕੁਲਵਿੰਦਰ ਕੌਰ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।
- ਔਰਤ ਕੁਲਵਿੰਦਰ ਕੌਰ ਨੇ ਵਿਜੀਲੈਂਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਮਾਰਚ ਮਹੀਨੇ ਉਸ ਦੇ ਲੜਕੇ ਹਰਸ਼ਦੀਪ, ਉਸ ਦੀ ਪਤਨੀ ਆਸ਼ਿਮਾ ਅਤੇ ਸਾਲੇ
ਨੂੰ ਫਗਵਾੜਾ ਦੇ ਇੱਕ ਹੋਟਲ ਵਿੱਚ ਖਾਣਾ ਖਾਂਦੇ ਸਮੇਂ ਹਿਰਾਸਤ ਵਿੱਚ ਲਿਆ ਸੀ। ਉਨ੍ਹਾਂ ਨੇ ਐਨਡੀਪੀਐਸ (ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ) ਐਕਟ ਤਹਿਤ ਕੇਸ ਦਰਜ ਕੀਤਾ ਸੀ ਤੇ ਬਾਰ ਬਾਰ ਪੈਸੇ ਲੇਣ ਦੇ ਬਾਵਜੂਦ ਹੋਰ ਪੈਸੇ ਮੰਗ ਰਹੇ ਸਨ ਜਿਸ ਤੋਂ ਤੰਗ ਆ ਕੇ ਸ਼ਿਕਾਇਤ ਕਰਤਾ ਔਰਤ ਨੇ ਕਿਹਾ ਕਿ ਐਸ ਐਚ ਓ ਸ਼ਰੇਆਮ ਰਿਸ਼ਵਤ ਮੰਗ ਰਹੇ ਹਨ ਤੇ ਉਸਨੂੰ ਇੰਨਾ ਖਿਲਾਫ ਵਿਜੀਲੈਂਸ ਕੋਲ ਜਾ ਕਾਰਵਾਈ ਕਰਵਾਉਣੀ ਪਈ ਕਿ ਪੰਜਾਬ ਵਿੱਚ ਇਹ ਨਵਾਂ ਸ਼ਰੇਆਮ ਭ੍ਰਿਸ਼ਟਾਚਾਰ ਦਾ ਵਾਧਾ ਵਾਲਾ ਕੋਣ ਬੰਦ ਕਰਵਾਏਗਾ