ਜਲੰਧਰ ਚ ਮੁੱਖ ਮੰਤਰੀ ਤੇ ਸ਼ਹਿਰ ਦਾ ਮਾੜਾਂ ਹਾਲ ਲੋਕ ਘਰ ਛੱਡ ਜਾਣ ਨੂੰ ਤਿਆਰ
- ਜਲੰਧਰ ਚ ਮੁੱਖ ਮੰਤਰੀ ਤੇ ਸ਼ਹਿਰ ਦਾ ਮਾੜਾਂ ਹਾਲ ਲੋਕ ਘਰ ਛੱਡ ਜਾਣ ਨੂੰ ਤਿਆਰ
ਜਲੰਧਰ, ਲੋਕ ਬਾਣੀ — ਪੰਜਾਬ ਵਿੱਚ ਲੋਕ ਸਭ ਸਰਕਾਰਾਂ ਤੋਂ ਦੁਖੀ ਹੋ ਚੁੱਕੇ ਸੀ ਤੇ ਇਕ ਨਵੀਂ ਬਦਲਾਅ ਵਾਲੀ ਸਰਕਾਰ ਚਾਹੁੰਦੇ ਸੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਦਾਅਵੇ ਤੇ ਗੱਲਾਂ ਵਿਚ ਆ ਕੇ ਵੱਡੀ ਗਿਣਤੀ ਵਿਚ ਜਿਤਾਇਆ ਪਰ ਸਰਕਾਰ ਦੇ ਆਉਣ ਤੋਂ ਬਾਅਦ, ਲੁੱਟਾਂ ਖੋਹਾਂ, ਗੋਲੀਆਂ, ਗੈਗਵਾਰ, ਫਿਰੋਤੀ, ਨਸ਼ਾ ਭ੍ਰਿਸ਼ਟਾਚਾਰ ਦਾ ਤਾਂ ਪੰਜਾਬ ਵਿੱਚ ਹੱੜ ਹੀ ਆ ਗਿਆ ਹੈ ਇਸ਼ਤਿਹਾਰ ਤੇ ਗੱਲਾਂ ਨਾਲ ਸਰਕਾਰ ਚਲਾਉਣ ਵਾਲੇ ਮੁੱਖ ਮੰਤਰੀ ਜਲੰਧਰ ਵਿੱਚ ਘਰ ਲੇ ਕੇ ਸ਼ਹਿਰ ਦੀਆਂ ਸਮਸਿਆਵਾਂ ਹਲ ਕਰਨ ਦੇ ਦਾਅਵੇ ਕਰ ਰਹੇ ਹਨ ਸਭ ਖੋਖਲੇ ਨਿਕਲੇ ਜਲੰਧਰ ਦਾ ਮੰਤਰੀ ਹੋਵੇ ਖ਼ੁਦ ਮੁੱਖ ਮੰਤਰੀ ਜਲੰਧਰ ਹੋਵੇ ਫੇਰ ਵੀ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾਣ ਤਾਂ ਲਾਹਨਤ ਹੈ ਇਹੋ ਜਹੀ ਸਰਕਾਰ ਤੇ ਸ਼ਹਿਰ ਦੀਆਂ ਸੜਕਾਂ ਦਾ ਬੂਰਾ ਹਾਲ ਥਾਂ ਥਾਂ ਪਾਣੀ ਤੇ ਮੁਹੱਲਾ ਰਾਮ ਨਗਰ ਦੇ ਲੋਕ ਆਪਣੇ ਜੱਦੀ ਘਰਾਂ ਨੂੰ ਛੱਡ ਕੇ ਹੋਰ ਇਲਾਕਿਆਂ ਵਿਚ ਜਾ ਰਹੇ ਹਨ ਗੰਦੇ ਪਾਣੀ ਕਰਕੇ ਬਿਮਾਰੀਆਂ ਦਾ ਖਤਰਾ ਕੋਈ ਖ਼ਬਰ ਸਾਰ ਲੈਣ ਵਾਲਾ ਨਹੀਂ ਇਲਾਕੇ ਦਾ ਬੂਰਾ ਹਾਲ ਲੋਕ ਦੱਸ ਰਹੇ ਹਨ ਕਿ ਨਗਰ ਨਿਗਮ ਕਮਿਸ਼ਨਰ ਨੂੰ ਦਰਖਾਸਤਾਂ ਦੇ ਕੇ ਥੱਕ ਚੁੱਕੇ ਹਨ