ਪੰਜਾਬ ਪੁਲਿਸ ਨੇ ਸ਼ਿਵ ਸੈਨਾ ਆਗੂ ‘ਤੇ ਕੱਸਿਆ ਸ਼ਿਕੰਜਾ, ਫਰਜ਼ੀ ਪੱਤਰਕਾਰ ਬਣ ਕਰ ਰਿਹਾ ਸੀ ਇਹ ਕੰਮ

ਪੰਜਾਬ ਪੁਲਿਸ ਨੇ ਸ਼ਿਵ ਸੈਨਾ ਆਗੂ ‘ਤੇ ਕੱਸਿਆ ਸ਼ਿਕੰਜਾ, ਫਰਜ਼ੀ ਪੱਤਰਕਾਰ ਬਣ ਕਰ ਰਿਹਾ ਸੀ ਇਹ ਕੰਮ

 

ਬਠਿੰਡਾ: ਸ਼ਿਵ ਸੈਨਾ ਆਗੂ ਸਤਿੰਦਰ ਕੁਮਾਰ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬਠਿੰਡਾ ‘ਚ ਸ਼ਿਵ ਸੈਨਾ ਆਗੂ ਫਰਜ਼ੀ ਪੱਤਰਕਾਰ ਬਣ ਕੇ ਮਸ਼ਹੂਰ ਕਾਰੋਬਾਰੀਆਂ ਨੂੰ ਬਲੈਕਮੇਲ ਕਰ ਰਿਹਾ ਸੀ। ਪੰਜਾਬ ਪੁਲਿਸ ਨੂੰ ਉਸਦੇ ਖਿਲਾਫ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾਇਆ।

ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਆਗੂ ਨੂੰ 1 ਲੱਖ ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਬਠਿੰਡਾ ਦੇ ਕੋਤਵਾਲੀ ਥਾਣੇ ਵਿੱਚ ਦਰਜ ਕੀਤੇ ਗਏ ਕੇਸ ਅਨੁਸਾਰ ਕੱਪੜਾ ਕਾਰੋਬਾਰੀ ਰਜਤ ਸਿੰਗਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਸ਼ਿਕਾਇਤਕਰਤਾ ਨੇ ਕਿਹਾ ਕਿ ਸ਼ਿਵ ਸੈਨਾ ਆਗੂ ਸਤਿੰਦਰ ਕੁਮਾਰ ਇੱਕ ਫਰਜ਼ੀ ਪੱਤਰਕਾਰ ਬਣ ਕੇ ਉਸ ਨੂੰ ਖ਼ਬਰ ਛਾਪਣ ਲਈ ਧਮਕੀਆਂ ਦੇ ਰਿਹਾ ਹੈ ਅਤੇ ਉਸ ਤੋਂ ਪੈਸੇ ਦੀ ਮੰਗ ਕਰ ਰਿਹਾ ਹੈ। ਪੀੜਤ ਨੇ ਦੱਸਿਆ ਕਿ ਮੁਲਜ਼ਮ ਆਗੂ ਨੇ ਪੁਲੀਸ ਤੋਂ ਸੁਰੱਖਿਆ ਵੀ ਲਈ ਹੋਈ ਸੀ, ਜਿਸ ਦੀ ਆੜ ਵਿੱਚ ਉਹ ਬਲੈਕਮੇਲਿੰਗ ਕਰਦਾ ਸੀ।

ਪੁਲੀਸ ਨੇ ਮੁਲਜ਼ਮ ਸਤਿੰਦਰ ਕੁਮਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Share the News

Lok Bani

you can find latest news national sports news business news international news entertainment news and local news

Leave a Reply

Your email address will not be published. Required fields are marked *