ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਚ ਆਜਾਦੀ ਦੇ 75 ਵੇਂ ਸੁਤੰਤਰਤਾ ਦਿਵਸ਼ ਤੇ ਸਨਮਾਨ ਸਮਾਗਮ ਕੀਤਾ

ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਚ ਆਜਾਦੀ ਦੇ 75 ਵੇਂ ਸੁਤੰਤਰਤਾ ਦਿਵਸ਼ ਤੇ ਸਨਮਾਨ ਸਮਾਗਮ ਕੀਤਾ
ਗੁਰਦਾਸਪੁਰ – ਨਵਨੀਤ ਕੁਮਾਰ ਜਿਲ੍ਹਾ ਗੁਰਦਾਸਪੁਰ ਦੇ ਬਲਾਕ ਦੋਰਾਂਗਲਾ ਅਧੀਂਨ ਆਉਂਦੇ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਚ ਪਿ੍ੰਸੀਪਲ ਨਰੇਸ਼ ਕੁਮਾਰ ਦੀ ਰਹਿਨੁਮਾਈ ਹੇਠ ਅਤੇ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਬੱਚਿਆਂ ਵੱਲੋਂ ਆਜਾਦੀ ਦੇ 75 ਵਾਂ ਸੁਤੰਤਰਤਾ ਦਿਵਸ਼ ਮਨਾਇਆ ਗਿਆ । ਇਸ ਸਮੇਂ ਜਵਾਹਰ ਨਵੋਦਿਆ ਸਕੂਲ ਦੇ ਪਿ੍ੰਸੀਪਲ ਨਰੇਸ਼ ਕੁਮਾਰ ਵੱਲੋਂ ਰਾਸਟਰੀ ਤਿਰੰਗਾ ਝੰਡਾ ਲਹਿਰਾਉਂਣ ਤੋਂ ਬਾਅਦ ਰਾਸਟਰੀ ਗੀਤ ਦੀ ਧੁੰਨ ਚ ਸਲਾਮੀ ਦਿੱਤੀ ਗਈ । ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਤਿਰੰਗੇ ਝੰਡੇ ਨੂੰ ਪਰੇਡ ਦੌਰਾਨ ਸਲਾਮੀ ਦਿੱਤੀ ਗਈ । ਇਸ ਸਮੇਂ ਸਕੂਲ ਵਿਦਿਆਰਥਣਾਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਰੰਗਾ ਰੰਗ ਪੰਜਾਬੀ ਪ੍ਰੋਗਰਾਮ ਦੌਰਾਨ ਗਿੱਧਾ ਪੇਸ਼ ਕੀਤਾ ਗਿਆ । ਇਸ ਸਮੇਂ ਪਿ੍ੰਸੀਪਲ ਨਰੇਸ਼ ਕੁਮਾਰ ਵੱਲੋਂ ਸਕੂਲ ਦੇ ਬੱਚਿਆਂ ਨੂੰ ਆਜਾਦੀ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਜਾਦੀ ਹਾਸਿਲ ਕਰਨ ਲਈ ਦੇਸ਼ ਦੇ ਜਵਾਨਾਂ ਵੱਲੋਂ ਬਹੂਤ ਕੁਰਬਾਨੀਆਂ ਦਿੱਤੀਆਂ ਗਈਆਂ ਹਨ । ਉਸ ਤੋਂ ਬਾਅਦ ਦੇਸ਼ ਨੂੰ ਆਜਾਦੀ ਮਿੱਲੀ ਹੈ । ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਤਿਰੰਗੇ ਝੰਡੇ ਦਾ ਵੱਧ ਤੋਂ ਵੱਧ ਮਾਨ ਸਨਮਾਨ ਕਰਨਾ ਚਾਹੀਦਾ ਹੈ । ਇਸ ਸਮੇਂ ਆਜਾਦੀ ਦਿਹਾੜੇ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮੇਂ ਪੰਜਾਬੀ ਅਧਿਆਪਕਾ ਕਵਲਜੀਤ ਕੌਰ,ਸਟਾਫ ਨਰਸ ਪੂਜਾ ਸਾਰਦਾ ,ਸੰਗੀਤ ਅਧਿਆਪਕ ਚੈਨ ਸਿੰਘ ,ਪੀ ਟੀ ਅਧਿਆਪਕਾ ਸਰੀਤਾ ਸਿੰਹਾ ,ਅਣਿਤ ਅਧਿਆਪਕ ਵਿਨੇ ਸਿੰਘ ,ਅੰਗਰੇਜ਼ੀ ਅਧਿਆਪਕ ਅਕਾਂਸਾ ,ਹਿੰਦੀ ਅਧਿਆਪਕਾ ਲਕਸਮੀ ,ਕਲਾ ਸਿਖਸ ਰਾਜੇਸ਼ ਕੁਮਾਰ ,ਹਿੰਦੀ ਪ੍ਰਦੀਪ ਕੁਮਾਰ ,ਕੰਪਿਉਟਰ ਅਧਿਆਪਕਾ ਨਵਜੋਤ ਕੌਰ ,ਸਾਇੰਸ ਅਧਿਆਪਕਾ ਕੁਲਜੀਤ ਕੌਰ ,ਮਦਨ ਲਾਲ ਆਦਿ ਵੱਲੋਂ ਅਹਿੰਮ ਭੁਮਿਕਾ ਨਿਭਾਈ ।

Share the News

Lok Bani

you can find latest news national sports news business news international news entertainment news and local news