ਸ਼੍ਰੋਅਦ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਦੀ ਤਸਵੀਰ ਹੇਠ ਜਾਰੀ ਹੋਈ  ਹਲਕੇ ਦੇ ਪਿੰਡਾਂ ਦੀ ਸੂਚੀ ਸੋਸ਼ਲ ਮੀਡੀਆ ਤੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ। 

ਰਾਏਕੋਟ, 21 ਜਨਵਰੀ (ਨਾਮਪ੍ਰੀਤ ਸਿੰਘ ਗੋਗੀ ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਦੀ ਤਸਵੀਰ ਹੇਠ ਜਾਰੀ ਹੋਈ ਰਾਏਕੋਟ ਹਲਕੇ ਦੇ ਪਿੰਡਾਂ ਦੀ ਇੱਕ ਸੂਚੀ ਸੋਸ਼ਲ ਮੀਡੀਆ ਅਤੇ ਹਲਕੇ ਦੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸੂਚੀ ਵਿੱਚ ਹਲਕੇ ’ਚ ਪੈਂਦੇ 74 ਪਿੰਡਾਂ ਦੇ ਨਾਂ ਪ੍ਰਕਾਸ਼ਿਤ ਹਨ, ਜਿੰਨ੍ਹਾਂ ਵਿੱਚੋਂ ਜ਼ਿਆਦਾਤਰ ਪਿੰਡ ਅਜਿਹੇ ਹਨ ਜਿੰਨ੍ਹਾਂ ਨੂੰ ਸੁਣ ਕੇ ਹਲਕੇ ਦੇ ਲੋਕ ਚੱਕਰਾਂ ਵਿੱਚ ਪੈ ਗਏ ਹਨ। ਇਸ ਸੂਚੀ ਵਿੱਚ ਕੁਝ ਅਜਿਹੇ ਵੀ ਪਿੰਡ ਹਨ ਜਿੰਨ੍ਹਾਂ ਦਾ ਨਾਂ ਵੀ ਲੋਕਾਂ ਨੇ ਹੁਣ ਤੱਕ ਸੁਣਿਆ ਨਹੀ ਹੋਵੇਗਾ, ਇਸੇ ਕਾਰਨ ਪਿੰਡਾਂ ਦੀ ਇਹ ਸੂਚੀ ਸੋਸ਼ਲ ਮੀਡੀਆ ਅਤੇ ਹਲਕੇ ਦੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਲੋਕ ਇਸ ਸੂਚੀ ’ਤੇ ਕਈ ਤਰਾਂ ਦੀਆਂ ਹਾਸੋਹੀਣੀਆਂ ਅਤੇ ਵਿਅੰਗਮਈ ਟਿੱਪਣੀਆਂ ਕਰ ਰਹੇ ਹਨ। ਸੂਚੀ ਦੇਖਣ ਤੋਂ ਪਤਾ ਚਲਦਾ ਹੈ ਕਿ ਪਿੰਡਾਂ ਦੇ ਨਾਮ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਟਰਾਂਸਲੇਟ ਕੀਤੇ ਹੋਏ ਹਨ ਜਿਸ ਕਾਰਨ ਪਿੰਡਾਂ ਦੇ ਨਾਵਾਂ ਵਿੱਚ ਕਾਫੀ ਗਲਤੀਆਂ ਹੋ ਗਈਆਂ ਹਨ। ਲੇਕਿਨ ਕੁਝ ਪਿੰਡ ਅਜਿਹੇ ਹਨ ਜੋ ਹਲਕੇ ਦੇ ਲੋਕਾਂ ਨੇ ਵੀ ਸ਼ਾਇਦ ਹੀ ਪਹਿਲਾਂ ਸੁਣੇ ਹੋਣ, ਜਿੰਨ੍ਹਾਂ ਵਿੱਚ ਇੱਕ ਪਿੰਡ ਦਾ ਨਾਂ ‘ਉਹ ਭੱਜਿਆ’ ਅਤੇ ਦੂਜੇ ਪਿੰਡ ਦਾ ਨਾਂ ‘ਚੱਕ ਛੱਜਾਵਾਲ’ ਹੈ। ਜਦਕਿ ਹਲਕੇ ਦੇ ਪਿੰਡਾਂ ਦੀ ਸੂਚੀ ਵਿੱਚ ਅਜਿਹੇ ਕੋਈ ਵੀ ਪਿੰਡ ਸ਼ਾਮਲ ਨਹੀ ਹਨ। ਜਿਸ ਕਾਰਨ ਪਿੰਡਾਂ ਦੀ ਇਹ ਸੂਚੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜਦੋੰ ਇਸ ਸਬੰਧੀ ਗੱਠਜੋੜ ਦੇ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਿਸੇ ਵਲੋਂ ਸ਼ਰਾਰਤ ਕੀਤੀ ਗਈ ਹੈ।
Share the News

Lok Bani

you can find latest news national sports news business news international news entertainment news and local news