ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੀ ਹੋਈ ਦਰਦਨਾਕ.ਮੌਤ ………
ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੀ ਹੋਈ ਦਰਦਨਾਕ.ਮੌਤ ………
ਅਮ੍ਰਿਤਸਰ (ਸੰਨੀ ) ਅੰਮ੍ਰਿਤਸਰ ਤੋਂ ਫ਼ਤਹਿਗੜ੍ਹ ਚੂੜੀਆਂ ਰੋਡ ਵਾਇਆ ਸੰਗਤਪੁਰਾ ਚ ਸੜਕ ਹਾਦਸੇ ਦੌਰਾਨ ਮਹਿਲਾ ਪੁਲਿਸ ਮੁਲਾਜਮ ਦੀ ਮੌਕੇ ਤੇ ਹੀ ਮੌਤ ਹੋ ਗਈ ਮਹਿਲਾ ਮੁਲਾਜਮ ਐਕਟਿਵਾ ‘ਤੇ ਸਵਾਰ ਹੋ ਕੇ ਅੰਮ੍ਰਿਤਸਰ ਪੁਲਿਸ ਲਾਈਨ ਡਿਊਟੀ ‘ਤੇ ਜਾ ਰਹੀ ਸੀ ਕਿ ਰਸਤੇ ‘ਚ ਮੱਜੂਪੁਰਾ ਅਤੇ ਚੇਤਨਪੁਰਾ ਵਿਚਕਾਰ ਇਕ ਅਣਪਛਾਤੀ ਸਕਾਰਪੀਓ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਮੁਲਾਜਮ ਦੀ ਸੜਕ ਹਾਦਸੇ ਚ ਦਰਦਨਾਕ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਣ ਨੌਮੀ ਪੁੱਤਰੀ ਸਲੀਮ ਮਸੀਹ ਵਾਸੀ ਪਿੰਡ ਕਾਲਾ ਅਫ਼ਗਾਨਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਹੈ