ਪੰਜਾਬ ਚ ਕੋਰੋਨਾ,ਕੋਰੋਨਾ ਹੋਣ ਦਾ ਕਾਰਨ ??………

 

ਪੰਜਾਬ ਚ ਕੋਰੋਨਾ,ਕੋਰੋਨਾ ਹੋਣ ਦਾ ਕਾਰਨ ??………
ਮੋਹਾਲੀ ( ਪੰਕਜ ) ਪੰਜਾਬ ਚ ਮੁੜ ਕੋਰੋਨਾ ਵਾਇਰਸ ਦੇ 1033 ਨਵੇਂ ਕੇਸ ਸਾਹਮਣੇ ਆਏ। ਇਸ ਨਾਲ ਸੂਬੇ ‘ਚ ਮਰੀਜ਼ਾਂ ਦੀ ਗਿਣਤੀ 30,041 ਹੋ ਗਈ ਹੈ। ਇਸ ਦੇ ਨਾਲ ਹੀ 40 ਲੋਕਾਂ ਦੀ ਮੌਤ ਨਾਲ ਕੁੱਲ ਮਰਨ ਵਾਲਿਆ ਦੀ ਗਿਣਤੀ 771 ਤੱਕ ਪਹੁੰਚ ਗਈ ਹੈ। ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਦੇ ਦਾਅਵਿਆਂ ‘ਤੇ ਸਵਾਲ ਉੱਠਣ ਲੱਗੇ ਹਨ। ਉਧਰ, ਪੰਜਾਬ ਸਰਕਾਰ ਨੇ ਮਹਾਮਾਰੀ ਦੇ ਫੈਲਾਅ ’ਤੇ ਕਾਬੂ ਪਾਉਣ ਲਈ ਹੋਰ ਕਦਮਾਂ ਦੇ ਨਾਂ ‘ਤੇ ਸੂਬੇ ਦੇ ਸਾਰੇ ਸ਼ਹਿਰਾਂ ’ਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਸਵਾਲ ਉੱਠ ਰਹੇ ਹਨ ਕਿ ਲੋਕਾਂ ਦਾ ਆਵਾਜਾਈ ਦਿਨ ਵੇਲੇ ਹੁੰਦੀ ਹੈ। ਬੱਸਾਂ, ਹੋਟਲਾਂ, ਰੈਸਟੋਰੈਂਟਾਂ ਤੇ ਜਿੰਮਾਂ ਨੂੰ ਖੁੱਲ੍ਹਾਂ ਦੇ ਦਿੱਤੀਆਂ ਗਈਆਂ ਹਨ। ਇਸ ਨਾਲ ਕੇਸ ਲਗਾਤਾਰ ਵਧਣ ਲੱਗੇ ਹਨ। ਵਿਰੋਧੀ ਧਿਰਾਂ ਸਵਾਲ ਉਠਾ ਰਹੀਆਂ ਹਨ ਕਿ ਕੋਰੋਨਾ ਦਿਨੇ ਫੈਲ ਰਿਹਾ ਹੈ ਤੇ ਕੈਪਟਨ ਕਰਫਿਊ ਰਾਤ ਨੂੰ ਲਾ ਰਹੇ ਹਨ। ਲੋਕਾਂ ਅੰਦਰ ਇਸ ਗੱਲ਼ ਨੂੰ ਲੈ ਕੇ ਵੀ ਰੋਸ ਹੈ ਕਿ ਜਦੋਂ ਕੋਰੋਨਾ ਦਾ ਗ੍ਰਾਫ ਹੇਠਾਂ ਸੀ ਤਾਂ ਸਰਕਾਰ ਨੇ ਪੂਰੀ ਸਖਤੀ ਵਰਤੀ ਹੋਈ ਸੀ। ਹੁਣ ਲਗਾਤਾਰ ਕੇਸ ਵਧ ਰਹੇ ਹਨ ਤਾਂ ਸਰਕਾਰ ਲਗਾਤਾਰ ਖੁੱਲ੍ਹਾਂ ਦੇ ਰਹੀ ਹੈ। ਉਂਝ ਲਗਾਤਾਰ ਹੋ ਰਹੀ ਅਲੋਚਨਾ ਨੂੰ ਵੇਖਦਿਆਂ ਸਰਕਾਰ ਵੀ ਦਬਾਅ ਹੇਠ ਆ ਰਹੀ ਹੈ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਸ਼ਹਿਰਾਂ ਦੀ ਸੈਕਟਰ ਅਧਾਰਤ ਵੰਡ ਤੇ ਹਰ ਸੈਕਟਰ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦੇ ਸੰਪਰਕ ’ਚ ਆਏ ਵਿਅਕਤੀਆਂ ਦਾ ਪਤਾ ਲਾਉਣ ’ਚ ਸਹਾਇਤਾ ਲਈ ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨ ਦਾ ਐਲਾਨ ਕੀਤਾ ਹੈ ਪਰ ਉਦਯੋਗਾਂ ਨੂੰ ਇਸ ਤੋਂ ਛੋਟ ਹੋਵੇਗੀ ਹੁਣ ਦੇਖਣਾ ਇਹ ਹੈ ਕਿ ਸਰਕਾਰ ਇਸ ਬਿਮਾਰੀ ਤੋਂ ਲੋਕਾਂ ਨੂੰ ਕਿਵੇਂ ਬਚਾਉਂਦੀ ਹੈ ਜਾ ਲੋਕਾਂ ਦੀ ਜਾਨ ਦੀ ਪਰਵਾਹ ਨਾ ਕੀਤੇ ਬਿਨਾ ਬਸ ਖਾਨਾ ਪੂਰਤੀ ਦੇ ਨਿਰਦੇਸ਼ ਦੇ ਕੇ ਆਪਣਾ ਫਰਜ ਨਿਭਾਉਗੀ

Share the News

Lok Bani

you can find latest news national sports news business news international news entertainment news and local news