ਪੰਡਿਤ ਕਿਸ਼ੋਰੀ ਲਾਲ ਜੀ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ………..

ਪੰਡਿਤ ਕਿਸ਼ੋਰੀ ਲਾਲ ਜੀ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀਆਂ

ਬੰਗਾ (ਜਸਮਿੰਦਰ ਪਾਲ ਰਤਨ) ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸਾਥੀ ਦੇ ਸਾਥੀ ਪੰਡਤ ਕਿਸ਼ੋਰੀ ਲਾਲ ਦੀ 30ਵੀਂ ਬਰਸੀ ਮੰਢਾਲੀ ਭਵਨ ਵਿਖੇ ਮਨਾਈ ਗਈ। ਇਸ ਮੌਕੇ ਤੇ ਬੋਲਦਿਆਂ ਸੀ ਪੀ ਆਈ ਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦਾ ਉਘਾ ਰੋਲ ਹੈ ਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ। ਪੰਡਿਤ ਕਿਸ਼ੋਰੀ ਲਾਲ ਨੇ ਵਿਦਿਆਰਥੀ ਜੀਵਨ ਤੋਂ ਦੇਸ਼ ਭਗਤੀ ਵਿਚ ਪੈਰ ਧਰਿਆ ਤੇ ਸ਼ਹੀਦ ਭਗਤ ਸਿੰਘ ਦੇ ਸੰਪਰਕ ਵਿੱਚ ਆਏ । ਛੋਟੀ ਉਮਰ ਕਰਕੇ ਉਨ੍ਹਾਂ ਫਾਂਸੀ ਦੀ ਬਜਾਏ ਉਮਰ ਕੈਦ ਹੋ ਗਈ। ਤੇ ਸਾਲਾਂ ਬੱਧੀ ਜੇਲ ਵਿਚ ਰਹੇ। 1948 ਵਿੱਚ ਰਿਹਾਅ ਹੋ ਕੇ ਸਿੱਧੇ ਜਲੰਧਰ ਪਾਰਟੀ ਦਫਤਰ ਆਏ ਅਤੇ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਲਈ ਕੰਮ ਕੀਤਾ, ਕਰਨੈਲ ਸਿੰਘ ਈਸੜੂ ਦੇ ਨਾਲ ਰਲ ਕੇ ਗੋਆ ਵੀ ਅਜ਼ਾਦ ਕਰਾਉਣ ਗਏ। ਪੰਡਿਤ ਜੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸਨ। 8ਜੁਲਾਈ 1990 ਨੂੰ ਪਿੰਡ ਬਹੂਆ (ਬੰਗਾ) ਨੇੜੇ ਐਕਸੀਡੈਂਟ ਹੋ ਗਿਆ ਅਤੇ 11ਜੁਲਾਈ ਨੂੰ ਉਨ੍ਹਾਂ ਦੀ ਮੌਤ ਹੋ ਗਈ। ਅੱਜ ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸੀ ਪੀ ਆਈ ਐਮ ਦੇ ਮੈਂਬਰ ਚੈਨ ਸਿੰਘ, ਪਰਮਜੀਤ ਸਾਬਕਾ ਐਮ ਸੀ, ਦੀਪਾ, ਲਾਲ ਚੰਦ, ਗੀਤਾ ਰਾਣੀ, ਆਦਿ ਹਾਜ਼ਰ ਸਨ।

Share the News

Lok Bani

you can find latest news national sports news business news international news entertainment news and local news