ਪਾਰਕਿੰਗ ‘ਚ ਖੜ੍ਹੀ ਕਾਰ ਨੂੰ ਕਿਵੇਂ ਲੱਗੀ ਅੱਗ ………

ਪਾਰਕਿੰਗ ‘ਚ ਖੜ੍ਹੀ ਇਕ ਕਾਰ ਨੂੰ ਕਿਵੇਂ ਲੱਗੀ ਅੱਗ ………
ਚੰਡੀਗੜ ( ਪੰਕਜ ) ਚੰਡੀਗੜ ਦੀ ਹਾਊਸਿੰਗ ਬੋਰਡ ਦੀ ਬਣ ਰਹੀ ਇਮਾਰਤ ਨੇੜੇ ਪਾਰਕਿੰਗ ‘ਚ ਖੜ੍ਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ | ਖੜ੍ਹੀ ਕਾਰ ਵਿਚ ਪਹਿਲਾ ਸ਼ਾਟ ਸਰਕਟ ਹੋਇਆ ਅਤੇ ਫਿਰ ਕਾਰ ਸਟਾਰਟ ਹੋ ਕੇ ਅੱਗੇ ਖੜ੍ਹੀ ਕਾਰ ਵਿਚ ਜਾ ਵੱਜੀ ਤੇ ਕਾਰ ਅੰਦਰ ਅੱਗ ਲੱਗ ਗਈ | ਮਾਮਲੇ ਦੀ ਸੂਚਨਾ ਫਾਇਰ ਬਿ੍ਗੇਡ ਨੂੰ ਦਿੱਤੀ ਗਈ, ਜਿਸ ਦੇ ਬਾਅਦ ਸੈਕਟਰ 17 ਫਾਇਰ ਬਿ੍ਗੇਡ ਸਟੇਸ਼ਨ ਤੋਂ ਮੌਕੇ ‘ਤੇ ਪਹੁੰਚੀਆਂ ਦੋ ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ | ਫਾਇਰ ਬਿ੍ਗੇਡ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸਵੇਰੇ 11.34 ‘ਤੇ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਪਾਰਕਿੰਗ ਵਿਚ ਖੜ੍ਹੀ ਇਕ ਸ਼ੈਵਰਲੇ ਕਾਰ ਵਿਚ ਅੱਗ ਲੱਗ ਗਈ ਹੈ | ਜਿਸ ਦੇ ਬਾਅਦ ਮੌਕੇ ‘ਤੇ ਪਹੁੰਚੀ ਫਾਇਰ ਬ੍ਰੀਗੇਡ ਦੀ ਟੀਮ ਨੇ ਕੁਝ ਮਿੰਟਾਂ ਅੰਦਰ ਹੀ ਅੱਗ ‘ਤੇ ਕਾਬੂ ਪਾ ਲਿਆ | ਕਾਰ ਸਟਾਰਟ ਹੋ ਕਿ ਅੱਗੇ ਖੜ੍ਹੀ ਇਕ ਸਵਿਫ਼ਟ ਕਾਰ ਨਾਲ ਜਾ ਟਕਰਾਈ ਸੀ ਜਿਸ ਕਾਰਨ ਸਵਿਫ਼ਟ ਕਾਰ ਦਾ ਵੀ ਨੁਕਸਾਨ ਹੋਇਆ ਹੈ | ਫਾਇਰ ਬ੍ਰੀਗੇਡ ਅਨੁਸਾਰ ਜਿਸ ਕਾਰ ਨੂੰ ਅੱਗ ਲੱਗੀ ਹੈ ਉਹ ਸੈਕਟਰ 39 ਦੇ ਰਹਿਣ ਵਾਲੇ ਸੰਜੀਵ ਕੁਮਾਰ ਦੀ ਹੈ |

Share the News

Lok Bani

you can find latest news national sports news business news international news entertainment news and local news