ਚੋਣਾਂ ਚ ਉਤਸ਼ਾਹ ਸੀ ਘੱਟ ਰਿਜਲਟ ਦਾ ਇੰਤਜਾਰ ਜਿਆਦਾ ……

ਚੋਣਾਂ ਚ ਉਤਸ਼ਾਹ ਸੀ ਘੱਟ ਰਿਜਲਟ ਦਾ ਇੰਤਜਾਰ ਜਿਆਦਾ ……
ਚੋਣਾਂ ਦੌਰਾਨ ਵੋਟਰਾਂ ਚ ਉਤਸ਼ਾਹ ਦੀ ਸੀ ਘਾਟ ਪਰ ਹੁਣ 23 ਮਈ ਦਾ ਇੰਤਜਾਰ …
ਜਲੰਧਰ ( ਹਰਸ਼ ਕੁਮਾਰ ) ਜਲੰਧਰ ਵਿਚ ਵੋਟਰਾਂ ਦਾ ਹੁੰਗਾਰਾ ਅੱਛਾ ਰਿਹਾ ਹੈ ਪਰ ਉਤਸ਼ਾਹ ਕੋਈ ਖ਼ਾਸ ਨਹੀਂ ਵੇਖਣ ਨੂੰ ਮਿਲਿਆ | ਲੋਕ ਸਭਾ ਹਲਕਾ ਜਲੰਧਰ ਤੋਂ ਸਾਰੇ ਉਮੀਦਵਾਰ ਦੀ ਕਿਸਮਤ ਬਿਜਲਈ ਮਸ਼ੀਨਾਂ ਵਿਚ ਬੰਦ ਹੋ ਗਈ ਹੈ | ਜਦੋਂ ਵੋਟਾਂ ਵਾਲੇ ਦਿਨ ਲੋਕਬਾਣੀ , ਦੀ ਟੀਮ ਵਲੋਂ ਜ਼ਿਲ੍ਹੇ ਵਿਚ ਪੈ ਰਹੀਆਂ ਵੋਟਾਂ ਦੇ ਹਾਲਾਤ ਜਾਣਨ ਲਈ ਜਾ ਕੇ ਵੇਖਿਆ ਤਾਂ ਬਹੁਤੇ ਉਮੀਦਵਾਰਾਂ ਦੇ ਬੂਥ ਹੀ ਨਹੀਂ ਲਗੇ , ਕਈਆਂ ਦੇ ਬੂਥਾਂ ‘ਤੇ ਬੇਰੌਣਕੀ ਸੀ ਤੇ ਕੁਝ ਕੁ ਉਮੀਦਵਾਰਾਂ ਦੇ ਬੂਥਾਂ ਉੱਤੇ ਪੂਰੀ ਰੌਣਕ ਸੀ | ਕਾਂਗਰਸ ਪਾਰਟੀ ਦੇ ਚੋਧਰੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਅਟਵਾਲ , ਬੀ.ਐੱਸ.ਪੀ ਦੇ ਬਲਵਿੰਦਰ ਦੇ ਬਹੁਤੇ ਬੂਥਾਂ ਉੱਤੇ ਚੰਗੀਆਂ ਰੌਣਕਾਂ ਸਨ | ਉਨ੍ਹਾਂ ਵਿਚੋਂ ਕਿਸੇ ਉੱਤੇ ਰੌਣਕ ਸੀ, ਕਿਸੇ ਉੱਤੇ ਦਰਮਿਆਨੀ ਰੌਣਕ ਪਰ ਬਹੁਤੇ ਬੂਥ ਬੇ-ਰੌਣਕੇ ਸਨ | ਇੱਥੋਂ ਦੇ ਲੰਬਾ ਪਿੰਡ ਦੇ ਬੂਥ ਦੀਆਂ ਮਸ਼ੀਨਾਂ ਤਕਨੀਕੀ ਕਾਰਨਾਂ ਕਰਕੇ ਅੱਧੇ-ਅੱਧੇ ਘੰਟੇ ਲਈ ਬੰਦ ਰਹੀਆਂ | ਜਿਨ੍ਹਾਂ ਨੂੰ ਚੋਣ ਅਮਲੇ ਦੇ ਕਰਮਚਾਰੀਆਂ ਵਲੋਂ ਜੱਦੋਂ ਜਹਿਦ ਕਰਕੇ ਚਾਲੂ ਕਰ ਦਿੱਤਾ ਗਿਆ ਤੇ ਮਤਦਾਨ ਮੁੜ ਨਿਰਵਿਘਨ ਚਾਲੂ ਕਰ ਦਿੱਤਾ ਗਿਆ | ਕੁਲ ਮਿਲਾ ਕੇ ਚੋਣਾਂ ਦਾ ਕੰਮ ਜ਼ਿਲ੍ਹੇ ‘ਚ ਅਮਨ-ਅਮਾਨ ਨਾਲ ਸਮਾਪਤ ਹੋ ਗਿਆ | ਪਰ ਹੁਣ ਲੋਕਾ ਚ ਵੋਟਾਂ ਵੇਲੇ ਉਤਸ਼ਾਹ ਘੱਟ ਸੀ ਤੇ ਰਿਜਲਟ ਦਾ ਇੰਤਜਾਰ ਜਿਆਦਾ

Share the News

Lok Bani

you can find latest news national sports news business news international news entertainment news and local news