ਜਲੰਧਰ ਵਿਖੇ ਐੱਨ. ਆਰ. ਆਈ. ਮਹਿਲਾ ਨਾਲ ਜ਼ਨੀਨੀ ਸੌਦੇ ਦੀ ਆੜ ਵਿਚ ਠੱਗੀ ਕਰਨ ਦੇ ਦੋਸ਼ ਵਿਚ ਪੰਜਾਬ ਪੁਲਸ ਨੇ ਜਲੰਧਰ ਦੇ ਚਹਾਰ ਬਾਗ ਵਾਸੀ ਪਿਤਾ-ਪੁੱਤਰ ਨੂੰ ਸੰਗੀਨ ਅਤੇ ਗੈਰ-ਜ਼ਮਾਨਤੀ ਧਰਾਵਾਂ ਦੇ ਤਹਿਤ ਨਾਮਜ਼ਦ ਕੀਤਾ ਹੈ। ਕੇਸ ਦਰਜ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਕ ਹਲਵਾਈ ਤੋਂ ਪਤਾ ਲੱਗਾ ਹੈ ਕਿ ਕੇਸ ਦਰਜ ਹੋਣ ਦੀ ਭਣਕ ਲੱਗਦੇ ਹੀ ਪਿਤਾ-ਪੁੱਤਰ ਦੋਵੇਂ ਫਰਾਰ ਹੋ ਗਏ ਹਨ।ਭਾਰਤੀ ਮੂਲ ਦੀ ਅਮਰੀਕਨ ਸਿਟੀਜ਼ਨ ਇੰਦਰਜੀਤ ਕੌਰ ਪਤਨੀ ਹਰਦੀਪ ਸਿੰਘ ਗੋਲਡੀ ਵਾਸੀ 312 ਜੀ.ਟੀ.ਬੀ. ਨਗਰ ਜਲੰਧਰ ਦੀ ਸ਼ਿਕਾਇਤ ਤੇ ਕਮਿਸ਼ਨਰੇਟ ਪੁਲਸ ਜਲੰਧਰ ਨੇ ਪੰਜਾਬ ਦੇ ਐੱਨ.ਆਰ.ਆਈ. ਵਿੰਗ ਦੀ ਉੱਚ ਪੱਧਰੀ ਜਾਂਚ ਰਿਪੋਰਟ ਦੇ ਆਧਾਰ ਤੇ 201 ਚਹਾਰ ਬਾਗ ਜਲੰਧਰ ਵਾਸੀ ਵਿਕਾਸ ਸ਼ਰਮਾ ਉਰਫ਼ ਚੀਨੂ ਪੁੱਤਰ ਤਿਲਕ ਰਾਜ ਅਤੇ ਕਾਰਤਿਕ ਸ਼ਰਮਾ ਪੁੱਤਰ ਵਿਕਾਸ ਸ਼ਰਮਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ
|
|
|
ਸੰਗੀਨ ਦੋਸ਼ਾਂ ਦੇ ਚਲਦਿਆਂ ਪੰਜਾਬ ਸਟੇਟ ਵਿਜੀਲੈਂਸ ਬਿਊਰੋ ਦੀ ਹਿਰਾਸਤ ਵਿਚ ਚੱਲ ਰਹੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਵਿਕਾਸ ਸ਼ਰਮਾ ਦੇ ਕਈ ਪੁਲਸ ਅਧਿਕਾਰੀਆਂ ਅਤੇ ਗਰਮਖਿਆਲੀ ਨੇਤਾਵਾਂ ਨਾਲ ਵੀ ਲਿੰਕ ਦੱਸੇ ਜਾਂਦੇ ਹਨ। ਪੀੜਤ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਕੇਸ ਦਰਜ ਕਰਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣਾ ਪਿਆ ਕਿਉਂਕਿ ਦੋਸ਼ੀ ਵਿਕਾਸ ਦਾ ਕਈ ਵੱਡੇ ਅਫ਼ਸਰਾਂ ਨੇ ਖੁੱਲ੍ਹ ਕੇ ਪੱਖ ਲਿਆ, ਜਿਸ ਦੇ ਖ਼ਿਲਾਫ਼ ਉਹ ਜਲਦੀ ਵੱਖ ਤੋਂ ਸ਼ਿਕਾਇਤ ਕਰਨਗੇ। ਦੂਜੇ ਪਾਸੇ ਮਾਮਲਾ ਦਰਜ ਹੋਣ ਤੋਂ ਬਾਅਦ ਦੋਵੇਂ ਪਿਤਾ-ਪੁੱਤਰ ਆਪਣੇ ਸਾਰੇ ਮੋਬਾਇਲ ਫੋਨ ਨੰਬਰ ਬੰਦ ਕਰਨ ਤੋਂ ਬਾਅਦ ਗਾਇਬ ਹੋ ਗਏ ਦੱਸੇ ਜਾਂਦੇ ਹਨ। ਐੱਫ਼. ਆਈ. ਆਰ. ਵਿੱਚ ਮੌਜੂਦ ਸਮੱਗਰੀ ਦੇ ਅਨੁਸਾਰ ਪੁਲਸ ਨੇ ਮੁਲਜ਼ਮਾਂ ਦਾ ਪੱਖ ਵੀ ਸੁਣਿਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਬੇਕਸੂਰ ਹਨ ਪਰ ਅਸਲ ਰਸੀਦ ਪੇਸ਼ ਨਹੀਂ ਕੀਤੀ। ਇਸ ਦੇ ਨਾਲ ਹੀ ਮੁਲਜ਼ਮ ਪਿਤਾ-ਪੁੱਤਰ ਦੋਵਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਪਰ ਪੁਲਸ ਨੇ ਉਨ੍ਹਾਂ ਦੀ ਕਹਾਣੀ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕੀਤਾ। ਹਾਲਾਂਕਿ ਦੋਵੇਂ ਮੁਲਜ਼ਮ ਜਾਂਚ ਨੂੰ ਤਬਦੀਲ ਕਰਵਾਉਣ ਲਈ ਮਾਣਯੋਗ ਹਾਈਕੋਰਟ ਵੀ ਗਏ ਪਰ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ।
ਪੀੜਤ ਮੁਤਾਬਕ ਉਸ ਨੇ ਫੋਲੜੀਵਾਲ ਸਥਿਤ ਆਪਣੀ ਖੇਤੀਬਾੜੀ ਜ਼ਮੀਨ ਦਾ ਸੌਦਾ ਮੁਲਜ਼ਮ ਕਾਰਤਿਕ ਨਾਲ 6 ਲੱਖ ਰੁਪਏ ਪ੍ਰਤੀ ਮਰਲੇ ਦੇ ਹਿਸਾਬ ਨਾਲ ਕੀਤਾ ਸੀ। 1.25 ਕਰੋੜ ਰੁਪਏ ਦੀ ਪੇਸ਼ਗੀ ਰਕਮ ਇਕੱਠੀ ਕੀਤੀ ਗਈ ਸੀ। ਇਕ ਸਮਝੌਤਾ ਵੀ ਕੀਤਾ ਗਿਆ ਸੀ, ਜਿਸ ਅਨੁਸਾਰ ਬਾਕੀ ਰਕਮ ਕੁਝ ਮਹੀਨਿਆਂ ਬਾਅਦ ਲਈ ਜਾਣੀ ਸੀ ਅਤੇ ਰਜਿਸਟਰੀ ਹੋਣੀ ਸੀ ਅਤੇ ਉਹ ਵਿਦੇਸ਼ ਚਲੀ ਗਈ ਸੀ। ਦੋਸ਼ ਹੈ ਕਿ ਜਦੋਂ ਉਹ ਆਪਣੇ ਦੇਸ਼ ਵਾਪਸ ਆਈ ਤਾਂ ਉਸ ਨੂੰ ਕਾਰਤਿਕ ਵੱਲੋਂ ਅਦਾਲਤ ਵਿੱਚ ਦਾਇਰ ਕੀਤੇ ਗਏ ਇਕ ਸਿਵਲ ਕੇਸ ਬਾਰੇ ਪਤਾ ਲੱਗਾ, ਜਿਸ ਵਿੱਚ ਉਸ ਨੂੰ 2 ਕਰੋੜ ਰੁਪਏ ਦੀ ਨਕਦੀ ਰਸੀਦ ਬਾਰੇ ਪਤਾ ਲੱਗਾ ਜੋ ਉਸ ਨੂੰ ਦੋਸ਼ੀ ਧਿਰ ਵੱਲੋਂ ਕਦੇ ਨਹੀਂ ਦਿੱਤੀ ਗਈ। ਪੀੜਤਾ ਦਾ ਦਾਅਵਾ ਹੈ ਕਿ ਉਸ ਨੇ ਕਈ ਪ੍ਰਭਾਵਸ਼ਾਲੀ ਲੋਕਾਂ ਨੂੰ ਸ਼ਾਮਲ ਕਰਕੇ ਦੋਸ਼ੀ ਧਿਰ ਨੂੰ ਮਨਾਉਣ ਅਤੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਪਿਤਾ ਅਤੇ ਪੁੱਤਰ ਦੋਵੇਂ ਅੜੇ ਰਹੇ। ਇਸ ਲਈ ਉਸ ਨੇ ਪੰਜਾਬ ਦੇ ਐੱਨ. ਆਰ. ਆਈ. ਵਿੰਗ ਵਿੱਚ ਸ਼ਿਕਾਇਤ ਦਰਜ ਕਰਵਾਈ।</p> |
|
ਉੱਚ ਪੱਧਰੀ ਜਾਂਚ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਦੋਸ਼ੀ ਧਿਰ ਨੇ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਐੱਨ. ਆਰ. ਆਈ. ਔਰਤ ਨਾਲ ਬਹੁਤ ਹੀ ਚਲਾਕੀ ਨਾਲ ਧੋਖਾਧੜੀ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਕਾਰਤਿਕ ਸ਼ਰਮਾ ਅਤੇ ਉਸ ਦੇ ਪਿਤਾ ਵਿਕਾਸ ਸ਼ਰਮਾ ਉਰਫ਼ ਚੀਨੂ ਨੇ ਪਹਿਲਾਂ ਪੀੜਤ ਔਰਤ ਨੂੰ ਧੋਖਾ ਦਿੱਤਾ ਅਤੇ ਜ਼ਮੀਨ ਦਾ ਸੌਦਾ ਕੀਤਾ। |
|
|
|
ਕਰੋੜ ਰੁਪਏ ਦੀ ਰਕਮ ਪੇਸ਼ਗੀ ਵਜੋਂ ਦਿੱਤੀ ਗਈ ਅਤੇ ਬਾਕੀ ਰਕਮ ਦੀ ਅਦਾਇਗੀ ਅਤੇ ਰਜਿਸਟ੍ਰੇਸ਼ਨ ਲਈ ਇਕ ਤਾਰੀਖ਼ ਤੈਅ ਕੀਤੀ ਗਈ। ਸਮਝੌਤੇ ਤੋਂ ਬਾਅਦ ਪੀੜਤਾ ਵਿਦੇਸ਼ ਚਲੀ ਗਈ ਅਤੇ ਜਦੋਂ ਉਹ ਭਾਰਤ ਵਾਪਸ ਆਈ ਤਾਂ ਉਸ ਨੂੰ ਕਾਰਤਿਕ ਵੱਲੋਂ ਅਦਾਲਤ ਵਿੱਚ ਦਾਇਰ ਕੀਤੇ ਗਏ, ਕੇਸ ਬਾਰੇ ਪਤਾ ਲੱਗਾ। ਜਦੋਂ ਕੇਸ ਫਾਈਲ ਪ੍ਰਾਪਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਨੂੰ 2 ਕਰੋੜ ਰੁਪਏ ਨਕਦੀ ਦਿੱਤੇ ਗਏ ਸਨ, ਜੋਕਿ ਦੋਸ਼ੀ ਧਿਰ ਵੱਲੋਂ ਉਸ ਨੂੰ ਕਦੇ ਨਹੀਂ ਦਿੱਤੇ ਗਏ। ਕਾਰਤਿਕ ਤੋਂ ਇਲਾਵਾ ਉਸ ਦੇ ਪਿਤਾ ਵਿਕਾਸ ਸ਼ਰਮਾ ਉਰਫ਼ ਚੀਨੂ ਨੇ ਵੀ ਰਸੀਦ ਤੇ ਦਸਤਖ਼ਤ ਕੀਤੇ ਸਨ, ਜੋ ਉਸ ਨੇ ਆਪਣੇ ਦਾਅਵੇ ਨਾਲ ਅਦਾਲਤ ਵਿੱਚ ਪੇਸ਼ ਕੀਤੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ 2 ਕਰੋੜ ਰੁਪਏ ਦੇਣ ਲਈ ਇਕ ਵਟਸਐਪ ਮੈਸੇਜ ਵਿੱਚ ਮਾਰਚ ਦੀ ਪੁਰਾਣੀ ਤਾਰੀਖ਼ ਪੇਸ਼ ਕੀਤੀ ਗਈ ਸੀ ਜਦਕਿ ਰਸੀਦ ਇਕ ਮਹੀਨੇ ਬਾਅਦ ਲਿਖੀ ਗਈ ਸੀ। ਜਦੋਂ ਜਾਂਚ 'ਚ ਲਗਭਗ ਸਾਰੇ ਦੋਸ਼ ਸਾਬਤ ਹੋ ਗਏ ਅਤੇ ਧੋਖਾਧੜੀ ਦੇ ਸਿੱਧੇ ਸਬੂਤ ਸਾਹਮਣੇ ਆਏ ਤਾਂ ਪੁਲਸ ਨੇ ਪਾਇਆ ਕਿ ਪਿਓ-ਪੁੱਤ ਦੀ ਜੋੜੀ ਨੇ ਐੱਨ. ਆਰ. ਆਈ. ਔਰਤ ਨਾਲ ਧੋਖਾਧੜੀ ਕੀਤੀ ਹੈ ਅਤੇ ਦੋਵਾਂ ਵਿਰੁੱਧ ਕੇਸ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਗਈ। |
|