



ਸੰਗਰੂਰ:Bus Strike Sangrur:ਪੰਜਾਬ ਦੇ ਅੰਦਰ ਅੱਜ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 21 ਜੁਲਾਈ ਨੂੰ ਮੁਕੰਮਲ ਪੰਜਾਬ ਬੰਦ ਕਰਕੇ ਸਰਕਾਰ ਖਿਲਾਫ਼ ਵੱਡੇ ਐਕਸ਼ਨ ਦਾ ਯੂਨੀਅਨ ਨੇ ਐਲਾਨ ਕੀਤਾ ਹੈ।ਇਸੇ ਦੇ ਮਕਸਦ ਤਹਿਤ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਸੂਬਾ ਕਮੇਟੀ ਆਗੂਆਂ ਨੇ ਫੋਨ ਤੇ ਆਪਸੀ ਗੱਲਬਾਤ ਕੀਤੀ ਤੇ ਆਗੂਆਂ ਨੇ ਫੈਸਲਾ ਲਿਆ ਕਿ ਜਿੱਥੇ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਠੇਕੇਦਾਰੀ ਪ੍ਰਥਾ ਖਤਮ ਕਰਨਾ ਤੇ ਵਿਭਾਗਾਂ ਦਾ ਨਿੱਜੀਕਰਨ ਬੰਦ ਕਰਨ ਦੀਆਂ ਗੱਲਾਂ ਕਰਦੀ ਆ ਰਹੀ ਅਤੇ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਦੀ ਗੱਲ ਕਰਦੀ ਆ ਰਹੀ ਹੈ।
ਉੱਥੇ ਹੀ ਮਾਮਲਾ ਧਿਆਨ ਚ ਆਇਆ ਕਿ ਸੰਗਰੂਰ ਡਿੱਪੂ ਅੱਜ ਸਵੇਰੇ ਪਹਿਲੇ ਟਾਈਮ ਤੋਂ ਬੰਦ ਹੈ ਤੇ ਜਿਸ ਚ ਵਰਕਰਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਮਤਲਬ ਜਿਹੜੇ ਕਾਰਪੋਰੇਟ ਘਰਾਣੇ ਜਿਹਨਾਂ ਨੂੰ ਸਰਕਾਰ ਸੱਤਾ ਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀ ਨਜਾਇਜ ਪ੍ਰਾਈਵੇਟ ਅਤੇ ਅਕਾਲੀ ਦਲ ਦੀਆਂ ਬੱਸਾਂ ਚੱਲਦੀਆਂ ਹਨ ਇਹਨਾਂ ਨੂੰ ਅਸੀਂ ਬੰਦ ਕਰਾਂਗੇ ਤੇ ਨਿੱਜੀਕਰਨ ਨੂੰ ਨੱਥ ਪਾਵਾਂਗੇ।
ਪਰ ਪੀਆਰਟੀਸੀ ਵਿਚ ਕੰਮ ਕਰਦੇ ਪੱਕੇ ਮੁਲਾਜ਼ਮਾਂ ਦੀ ਇੱਕ ਜਥੇਬੰਦੀ ਜੋ ਪਿਛਲੇ ਸਮੇਂ ਦੀਆਂ ਸਰਕਾਰਾਂ ਨਾਲ ਸਬੰਧਤ ਸੀ ਉਸ ਵਲੋ ਵਿਭਾਗਾਂ ਦੇ ਵਿੱਚ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਨੂੰ ਬਿਨਾ ਕੰਡਕਟਰ ਤੋ ਗੇੜੇ ਲਗਵਾ ਕੇ ਨਿੱਜੀਕਰਨ ਨੂੰ ਪ੍ਰਫੁੱਲਤ ਕਰਨ ਦਾ ਯੋਗਦਾਨ ਪਾਂ ਰਹੇ ਹਨ ਅਤੇ ਮੌਜੂਦਾ ਸਰਕਾਰ ਦੇ ਉਲਟ ਵਰਕਰਾਂ ਨੂੰ ਗੁੰਮਰਾਹ ਕਰਕੇ ਅਤੇ ਡਿਊਟੀਆਂ ਤੋ ਤੰਗ ਪ੍ਰੇਸ਼ਾਨ ਕਰਕੇ ਆਮ ਆਦਮੀ ਪਾਰਟੀ ਸਰਕਾਰ ਦਾ ਜਲੂਸ ਕਢਾ ਰਹੇ ਹਨ ਅਤੇ ਟੈਂਡਰ ਅਨੁਸਾਰ ਐਗਰੀਮੈਂਟ ਤੋਂ ਵਧ ਕੇ ਇੰਨੇ ਇੰਨੇ ਕਿਲੋਮੀਟਰ ਕਰਾ ਕੇ ਤੇ ਵਿਭਾਗ ਦੀ ਲੁੱਟ ਕਰਾ ਰਹੀ ਹਨ ਅਤੇ ਕੱਚੇ ਮੁਲਾਜ਼ਮਾਂ ਨਾਲ ਸ਼ੋਸ਼ਣ ਕਰ ਰਹੀ ਆ ਤੇ ਜਿਹਨੂੰ ਜਥੇਬੰਦੀ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ।
ਜਿਹਦੇ ਰੋਸ ਦੇ ਵਿੱਚ ਅੱਜ 12 ਵਜੇ ਨੂੰ ਪੀਆਰਟੀਸੀ ਦੇ ਸਮੂਹ ਡਿਪੂ ਬੰਦ ਕੀਤੇ ਜਾਣਗੇ ਜੇਕਰ ਤੁਰੰਤ ਮੈਨੇਜਮੈਂਟ ਵੱਲੋਂ ਸਰਕਾਰ ਵੱਲੋਂ ਇਹ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਅਤੇ ਉਨ੍ਹਾਂ ਕਰਪਟ ਅਧਿਕਾਰੀਆਂ ਨੂੰ ਸੀਟਾਂ ਤੋਂ ਹਟਾ ਕੇ ਉਹਨਾਂ ਦੇ ਪ੍ਰੋਪਰ ਕਾਰਵਾਈ ਨਾ ਕੀਤੀ ਗਈ ਤੇ ਜਥੇਬੰਦੀ ਵੱਲੋਂ ਕੱਲ 12 ਵਜੇ ਪੀਆਰਟੀਸੀ ਦੇ ਸਮੂਹ ਡਿਪੂ ਬੰਦ ਕਰਕੇ ਉਸ ਪ੍ਰਦਰਸ਼ਨ ਕੀਤਾ ਜਾਊਗਾ ਅਤੇ 20 ਤਰੀਕ ਨੂੰ ਜਥੇਬੰਦੀ ਵੱਲੋਂ ਇੱਕ ਐਮਰਜੰਸੀ ਮੀਟਿੰਗ ਜਲੰਧਰ ਚ ਬੁਲਾਈ ਗਈ ਹੈ।
ਜੇਕਰ ਫਿਰ ਵੀ ਮੰਗਾਂ ਦਾ ਹੱਲ ਨਾ ਹੋਇਆ ਤੇ ਉਸੇ ਸਮੇਂ ਤੁਰੰਤ ਜਾਂ 21 ਤਰੀਕ ਸਵੇਰੇ ਪਹਿਲੇ ਟਾਈਮ ਤੋਂ ਪੂਰਾ ਪੰਜਾਬ ਬੰਦ ਕਰਕੇ ਅਤੇ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਅਤੇ ਸਰਕਾਰ ਦਾ ਮੀਟਿੰਗਾ ਤੋ ਬਾਰ ਬਾਰ ਭੱਜ ਕੇ ਲੂੰਬੜ ਚਾਲਾਂ ਦੇ ਖਿਲਾਫ ਜਥੇਬੰਦੀ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਲਈ ਮਜਬੂਰ ਹੋਣਾ ਪਵੇਗਾ। ਜਿਸਦੀ ਜਿੰਮੇਵਾਰੀ ਪੀ ਆਰ ਟੀ ਸੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।





