



ਥਾਣਾ ਮੁਖੀ ਸ਼ੇਰਪੁਰ ਇੰਸਪੈਕਟਰ ਬਲਿੰਗ ਡੀਜੀਪੀ ਡਿਸਕ ਨਾਲ ਸਨਮਾਨਿਤ
ਸ਼ੇਰਪੁਰ , 23 ਦਸੰਬਰ ( ਹਰਜੀਤ ਸਿੰਘ ਕਾਤਿਲ ) – ਜਿਲਾ ਸੰਗਰੂਰ ਅਧੀਨ ਆਉਂਦੇ ਕਸਬਾ ਸ਼ੇਰਪੁਰ ਵਿਖੇ ਬਤੌਰ ਥਾਣਾ ਮੁਖੀ ਸੇਵਾਵਾਂ ਨਿਭਾ ਰਹੇ ਇੰਸ .ਬਲਵੰਤ ਸਿੰਘ ਬਲਿੰਗ ਨੂੰ ਜਿਲੇ ਦੇ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਇਲਾਕੇ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਤੇ ਆਪਣੇ ਫਰਜ ਨੂੰ ਸਮਝਦੇ ਹੋਏ ਪੂਰੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਬਦਲੇ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਵੱਲੋਂ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇੰਸਪੈਕਟਰ ਬਲਿੰਗ ਪੰਜਾਬ ਪੁਲਿਸ ਦੇ ਉੱਚ ਕੋਟੀ ਦੇ ਅਫਸਰ ਸਾਹਿਬਾਨਾਂ ਅਤੇ ਕ੍ਰਾਈਮ ਗ੍ਰਸਤ ਇਲਾਕਿਆਂ ਵਿੱਚ ਪੂਰੀ ਨਿਡਰਤਾ ਅਤੇ ਵਫਾਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਜਿਲਾ ਬਰਨਾਲਾ ਦੇ ਪਿੰਡ ਅਸਪਾਲ ਕਲਾਂ ਦੇ ਜੰਮਪਲ ਇੰਸਪੈਕਟਰ ਬਲਵੰਤ ਸਿੰਘ ਬਲਿੰਗ ਨੇ ਸਥਾਨਕ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਵਿੱਚ ਕਸਰ ਨਹੀਂ ਛੱਡਦੇ, ਉਹਨਾਂ ਦੱਸਿਆ ਕਿ ਮੇਰਾ ਪਹਿਲਾ ਫਰਜ਼ ਹੈ ਕਿ ਉਹ ਅੱਜ ਆਪਣੇ ਐਸਐਸਪੀ ਸੰਗਰੂਰ ਸ੍ਰੀ ਸਰਤਾਜ ਸਿੰਘ ਚਾਹਲ , ਆਈ ਪੀ ਐਸ ਅਤੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਆਪਣੇ ਇਲਾਕੇ ‘ਚ ਅਮਨ ਸ਼ਾਂਤੀ ਬਣਾਈ ਰੱਖਣ , ਨਸ਼ਾ ਖੋਰੀਆਂ ਦਾ ਜੜੋਂ ਖਾਤਮਾ ਕਰਨ , ਗੁੰਡਾਗਰਦੀ ਨੂੰ ਠੱਲ ਪਾਉਣ ਅਤੇ ਪੀੜਤ ਵਿਅਕਤੀਆਂ ਨੂੰ ਇਨਸਾਫ ਦੇਣ ਦੇ ਨਾਲ -ਨਾਲ ਲੋਕਾਂ ਦੇ ਜਾਨ- ਮਾਲ ਦੀ ਸੁਰੱਖਿਆ ਲਈ ਉਹ ਹਮੇਸ਼ਾ ਵਚਨਬੱਧ ਰਹੇ ਹਨ ਅਤੇ ਰਹਿਣਗੇ। ਉਹਨਾਂ ਦੀ ਇਸ ਉਪਲੱਬਧੀ ਤੇ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਕਲੱਬਾਂ ਅਤੇ ਪੰਚਾਇਤਾਂ ਵੱਲੋਂ ਮੁਬਾਰਕਬਾਦ ਦਿੱਤੀ ਗਈ।
ਫੋਟੋ – ਇੰਸ ਬਲਵੰਤ ਸਿੰਘ ਬਲਿੰਗ ਥਾਣਾ ਮੁਖੀ ਸ਼ੇਰਪੁਰ


