



ਅੱਤਵਾਦ ਪੀੜਤ ਪਰਿਵਾਰਾਂ ਨੂੰ ਇੰਨਸਾਫ ਦਿਵਾਉਣ ਲਈ ਰੋਸ ਮਾਰਚ 26 ਨੂੰ-ਰਾਜ ਕੁਮਾਰ ਅਰੋੜਾ
ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਸ਼ਿਵਸੈਨਾ ਲੋਇੰਨ ਦੇ ਬੱਬਰ ਸ਼ੇਰ ਅਮਿਤ ਅਰੋੜਾ
ਜਲੰਧਰ (ਲੋਕ ਬਾਣੀ) ਸ਼ਿਵਸੈਨਾ ਲੋਇਨ ਦੀ ਇੱਕ ਵਿਸ਼ੇਸ਼ ਮੀਟਿੰਗ ਨੈਸ਼ਨਲ ਸੁਪਰੀਮੋ ਬੱਬਰ ਸ਼ੇਰ ਅਮਿਤ ਅਰੋੜਾ ਜੀ ਦੇ ਆਦੇਸ਼ਾਂ ਅਨੁਸਾਰ ਬੱਸ ਸਟੈਂਡ ਦੇ ਨਜ਼ਦੀਕ ਹੀ ਸਥਿਤ ਦਫਤਰ ਵਿਚ ਰਾਸ਼ਟਰੀ ਯੁਵਾ ਪ੍ਰਧਾਨ ਸੁਨੀਲ ਕੁਮਾਰ ਬੰਟੀ ਦੀ ਅਗਵਾਈ ਹੇਠ ਹੋਈ । ਜਿਸ ਵਿਚ ਰਾਸ਼ਟਰੀ ਉਪ-ਪ੍ਰਭਾਰੀ ਰਾਜ ਕੁਮਾਰ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ 1984 ਦੇ ਦੋਰਾਨ ਵਾਪਰੇ ਘੱਲੂਘਾਰੇ ਵਿੱਚ ਕਰੀਬ 35000 ਹਿੰਦੂ ਪਰਿਵਾਰਾ ਨੂੰ ਸੰਤਾਪ ਝੱਲਣਾ ਪਿਆ ਸੀ। ਜਿੰਨਾ ਨੂੰ ਇੰਨਸਾਫ ਦੇ ਨਾਮ ਤੇ ਕੁਝ ਵੀ ਪ੍ਰਾਪਤ ਨਹੀਂ ਹੋਇਆ ਹੈ ਇਸ ਕਰਕੇ ਉਨ੍ਹਾਂ ਨੂੰ ਇੰਨਸਾਫ ਦਿਵਾਉਣ ਲਈ ਸ਼ਿਵਸੈਨਾ ਲੋਇਨ ਵਲੋਂ 26 ਜੂਨ ਨੂੰ ਇੱਕ ਵਿਸ਼ਾਲ ਰੋਸ ਮਾਰਚ ਅਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿਚ ਬੱਬਰ ਸ਼ੇਰ ਅਮਿਤ ਅਰੋੜਾ, ਪੰਜਾਬ ਪ੍ਰਧਾਨ ਵਿੰਨੀ ਪੰਡਿਤ ਅਤੇ ਹੋਰ ਜ਼ਿਲ੍ਹਿਆਂ ‘ਚ ਸਿਵਸੈਨਿਕ ਭਾਰੀ ਤੌਰ ਤੇ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਇਹ ਰੋਸ ਮਾਰਚ ਭਗਵਾਨ ਸ੍ਰੀ ਰਾਮ ਚੌਂਕ ਤੋਂ ਅਮਿਤ ਅਰੋੜਾ ਜੀ ਦੀ ਅਗਵਾਈ ਹੇਠ ਪੈਦਲ ਚੱਲ ਕੇ ਪ੍ਰਸ਼ਾਸ਼ਨਿਕ ਦਫ਼ਤਰ ਪਹੁੰਚ ਕੇ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਜਾਵੇਗਾ। ਜਿਸ ਵਿਚ ਪਹਿਲਾਂ ਐਲਾਨੇ ਗਏ ਫੰਡ 781 ਕਰੋੜ ਰੁਪਏ ਜਲਦੀ ਹੀ ਰਲੀਜ਼ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਦੇ ਨਾਲ ਨਾਲ ਪੰਜਾਬ ਯੁਵਾ ਮੀਤ ਪ੍ਰਧਾਨ ਮਨੀ ਕੁਮਾਰ ਅਰੋੜਾ, ਰਾਹੁਲ, ਅਨਿਲ ਅਤੇ ਨਮਿਤ ਆਦਿ ਵੀ ਹਾਜਰ ਸਨ।





