



ਬਠਿੰਡਾ, ਲੋਕ ਬਾਣੀ –ਬਿਤੇ ਦਿਨ ਸ਼ਿਵ ਸੈਨਾ ਸੂਰਿਆ ਵੰਸ਼ੀ ਦੀ ਇੱਕ ਵਿਸ਼ੇਸ਼ ਬੈਠਕ ਸੁਸ਼ੀਲ ਕੁਮਾਰ ਜਿੰਦਲ ਸੀਨੀਅਰ ਉੱਪਰ ਪ੍ਰਧਾਨ ਪੰਜਾਬ ਜੀ ਦੀ ਅਗਵਾਈ ਵਿੱਚ ਈ ਰਿਕਸ਼ਾ ਚਾਲਕਾਂ ਦੇ ਨਾਲ ਮਾਡਲ ਟਾਊਨ ਫੇਸ ਵਨ ਵਿੱਚ ਬੁਲਾਈ ਗਈ ਜਿਸ ਵਿੱਚ ਸ਼ਿਵ ਸੇਨਾ ਸੂਰਿਆ ਵੰਸ਼ੀ ਦੇ ਪ੍ਰਧਾਨ ਸੁਸ਼ੀਲ ਜਿੰਦਲ ਦੁਆਰਾ ਈ ਰਿਕਸ਼ਾ ਚਾਲਕਾਂ ਨੂੰ ਨਸ਼ਾ ਨਾ ਕਰਨ ਦੀ ਸਖਤ ਹਦਾਇਤ ਕੀਤੀ ਗਈ ਅਤੇ ਯੂਨੀਫਾਰਮ ਪਹਿਨਣ , ਦਸਤਾਵੇਜਾਂ ਨੂੰ ਪੂਰਾ ਰੱਖਣ ਦੀ ਵੀ ਗੱਲ ਕੀਤੀ ਗਈ ਇਸ ਦੌਰਾਨ ਈ ਰਿਕਸ਼ਾ ਚਾਲਕਾ ਵੱਲੋਂ ਦੱਸਿਆ ਗਿਆ ਕਿ ਬੱਸ ਸਟੈਂਡ , ਰੇਲਵੇ ਸਟੇਸ਼ਨ , ਏਮਜ ਹਸਪਤਾਲ , ਡੀ ਮਾਟ ਜਿਹੀਆਂ ਜਗਾਵਾਂ ਤੋਂ ਸਵਾਰੀ ਚੁੱਕਣ ਤੇ ਡੀਜ਼ਲ ਆਟੋ ਚਾਲਕਾਂ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਅੱਜ ਬਠਿੰਡਾ ਦੇ ਬੱਸ ਸਟੈਂਡ ਤੇ ਅੰਗਰੇਜ਼ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਧੋਬੀਆਂਨਾ ਬਸਤੀ ਦੇ ਨਾਲ ਆਟੋ ਚਾਲਕਾਂ ਵੱਲੋਂ ਡੰਡੇ ਸੋਟੀਆਂ ਨਾਲ ਬੱਸ ਸਟੈਂਡ ਤੇ ਕੁੱਟਮਾਰ ਕੀਤੀ ਗਈ।
ਸੁਸ਼ੀਲ ਜਿੰਦਲ ਨੇ ਈ ਰਿਕਸ਼ਾ ਚਾਲਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇਗਾ। ਅਤੇ ਹਸਪਤਾਲ ਵਿੱਚ ਅੰਗਰੇਜ਼ ਸਿੰਘ ਦਾ ਹਾਲ ਚਾਲ ਪੁੱਛਣ ਵਾਸਤੇ ਪਹੁੰਚੇ। ਈ ਰਿਕਸ਼ਾ ਚਾਲਕਾਂ ਨੇ ਦੱਸਿਆ ਕਿ ਅਸੀਂ ਸ਼ਿਵ ਸੈਨਾ ਸੂਰਿਆਵੰਸ਼ੀ ਦੇ ਨਾਲ ਅੱਜ ਤੋਂ ਬਾਅਦ ਹਮੇਸ਼ਾ ਜੁੜੇ ਰਹਾਂਗੇ ਇਸ ਮੌਕੇ ਤੇ ਬੂਟਾ ਸਿੰਘ , ਕਾਲਾ ਸਿੰਘ , ਅਮਰੀਕ ਸਿੰਘ , ਅੰਗਰੇਜ ਸਿੰਘ , ਦੀਪਕ ਕੁਮਾਰ ਮਨੋਜ ਕੁਮਾਰ , ਗਗਨ ਕੁਮਾਰ , ਜਸਵੀਰ ਸਿੰਘ , ਬਿੱਟੂ , ਗੁਰਜੀਤ ਸਿੰਘ , ਬਾਬੂ ਸਿੰਘ ਆਦੀ ਅਨੇਕਾ ਨੇ ਸ਼ਿਵ ਸੈਨਾ ਸੂਰਿਆਵੰਸ਼ੀ ਦਾ ਪੱਲਾ ਫੜਿਆ।





