



ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਵੱਲੋਂ ਵਾਹਨਾਂ ‘ਤੇ ਲਗਾਏ ਗਏ ਰਿਫਲੈਕਟਰ:
ਜਲੰਧਰ , ਲੋਕ ਬਾਣੀ –ਪੰਜਾਬ ਵਿੱਚ ਵੱਧਦੀ ਧੁੰਦ ਨੂੰ ਦੇਖਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਦੇ ਮੈਨੇਜਿੰਗ ਟ੍ਰਸਟੀ ਪ੍ਰਸਿੱਧ ਸਮਾਜਸੇਵੀ ਡਾ. ਐਸ ਪੀ ਸਿੰਘ ਓਬਰਾਏ ਜੀ ਪ੍ਰੇਰਣਾ ਸਦਕਾ ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ (ਰਜਿ:) ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਵੱਖ ਵੱਖ ਥਾਵਾਂ ਤੇ ਬਿਨਾਂ ਰਿਫਲੈਕਟਰ ਵਾਹਨਾਂ ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਤਹਿਤ ਅੱਜ ਸੰਸਥਾ ਦੇ ਦੋਆਬਾ ਜੋਨ ਦੇ ਪ੍ਰਧਾਨ ਅਮਰਜੋਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਟੀਮ ਵੱਲੋਂ ਲੰਮਾ ਪਿੰਡ ਚੌਂਕ ਜਲੰਧਰ ਵਿੱਚ ਬਿਨ੍ਹਾਂ ਰਿਫਲੈਕਟਰ ਚੱਲ ਰਹੇ ਵਾਹਨਾਂ ਨੂੰ ਰੋਕ ਕੇ ਰਿਫਲੈਕਟਰ ਲਗਾਏ ਗਏ। ਇਸ ਦੌਰਾਨ ਸ. ਅਮਰਜੋਤ ਸਿੰਘ ਜੀ ਨੇ ਗਲਬਾਤ ਦੌਰਾਨ ਦੱਸਿਆ ਕਿ ਜ਼ਿਲ੍ਹੇ ਭਰ ਦੇ ਵਿੱਚ ਇਸ ਭਾਰੀ ਧੁੰਦ ਦੌਰਾਨ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਵਾਹਨਾਂ ‘ਤੇ ਰਿਫਲੈਕਟਰ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਵਾਹਨ ਚਾਲਕਾਂ ਨੂੰ ਬੇਨਤੀ ਕੀਤੀ ਕਿ ਧੁੰਦ ਦੌਰਾਨ ਹੌਲੀ ਰਫਤਾਰ ਵਿੱਚ ਵਾਹਨ ਚਲਾਓਣ ਤਾਂ ਜੋ ਸੜਕ ਹਾਦਸਿਆਂ ਤੋਂ ਬਚਾਅ ਹੋ ਸਕੇ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਬੱਚ ਸਕਣ। ਇਸ ਮੌਕੇ ਸ. ਅਮਰਜੋਤ ਸਿੰਘ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਦੋਆਬਾ ਜੋਨ, ਸੁਰਜੀਤ ਲਾਲ ( ਕੈਰੀਅਰ ਅਤੇ ਗਾਈਡੈਂਸ ਕਾਉਂਸਲਰ),ਅਮਨਦੀਪ ਕੌਰ ਏਡੀਸੀਪੀ ਟ੍ਰੈਫਿਕ, ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਦੇ ਮਾਸਟਰ ਅਮਰੀਕ ਸਿੰਘ, ਕੈਪਟਨ ਗੁਰਮੇਲ ਸਿੰਘ, ਐਸ ਸੀ ਸ਼ਰਮਾ, ਸੁਰਿੰਦਰ ਸਿੰਘ ਕਾਹਲੋਂ, ਗਗਨਦੀਪ ਸਿੰਘ ਚਕਰਾਲਾ, ਰਜਿੰਦਰ ਸਿੰਘ, ਐਡਵੋਕੇਟ ਮਨਮੋਹਨ ਸਿੰਘ, ਆਦਿ ਹਾਜ਼ਰ ਸਨ।


