



ਪੰਜਾਬ ਵਿੱਚ ਅੱਜ ਤੋਂ ਮੀਂਹ ਨਾਲ ਮੌਸਮ ਵਿਚ ਆਵੇਗਾ ਬਦਲਾਅ
ਚੰਡੀਗੜ੍ਹ, ਵਿਨੋਦ ਸ਼ਰਮਾ –ਪੰਜਾਬ ਵਿਚ ਮੌਸਮ ਨੂੰ ਲੇ ਕੇ ਅੱਜ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਪੰਜਾਬ ਦੇ ਅੱਧੇ ਤੋਂ ਜਿਆਦਾ ਜ਼ਿਲ੍ਹਿਆਂ ਵਿਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਸੂਬੇ ਵਿਚ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਨਾਲ 2 ਦਿਨ ਤੱਕ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਪੰਜਾਬ ਚ ਧੁੰਦ ਕਾਰਨ ਵਾਹਨਾਂ ਨੂੰ ਕਾਫੀ ਦਿੱਕਤਾਂ ਹੋ ਰਹੀਆਂ ਹਨ





