ਪੰਜਾਬ ਚ ਚੌਣਾਂ ਦਾ ਪ੍ਰਚਾਰ ਬੰਦ ਸੈਟਿੰਗ ਪ੍ਰੋਗਰਾਮ ਸ਼ੁਰੂ
ਜਲੰਧਰ, ਲੋਕ ਬਾਣੀ –ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਪ੍ਰਚਾਰ ਹੁਣ ਬੰਦ ਹੋ ਗਿਆ ਹੈ, ਜਿਸ ਤੋਂ ਬਾਅਦ ਕੋਈ ਵੀ ਉਮੀਦਵਾਰ ਚੋਣ ਪ੍ਰਚਾਰ ਰੋਡ ਸ਼ੋਅ ਜਾਂ ਘਰ-ਘਰ ਨਹੀਂ ਕਰੇਗਾ। ਹਾਲਾਂਕਿ, ਸਿਰਫ ਕਾਰਨਰ ਮੀਟਿੰਗਾਂ ਹੀ ਸੰਭਵ ਹੋਣਗੀਆਂ ਤੇ ਉਮੀਦਵਾਰ ਆਪਣੀ ਆਪਣੀ ਸੈਟਿੰਗ ਦਾ ਪ੍ਰੋਗਰਾਮ ਬਣਾ ਰਹੇ ਹਨ ਜਿਸ ਨਾਲ ਵੱਧ ਵੋਟਾਂ ਪੈ ਸਕਣ ਚੋਣਾਂ ਦੌਰਾਨ 21 ਦਸੰਬਰ ਦਿਨ ਸ਼ਨੀਵਾਰ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਹੁਣ ਉਮੀਦਵਾਰਾਂ ਨੇ ਘਰ-ਘਰ ਜਾ ਕੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।