



ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਕੁਲੇਵਾਲ ਪਿੰਡ ਚ ਦਹਿਸ਼ਤ
ਬਲਾਚੌਰ, ਲੋਕ ਬਾਣੀ — ਪੰਜਾਬ ਵਿੱਚ ਆਪ ਸਰਕਾਰ ਆਉਣ ਤੋ ਬਾਅਦ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਰੋਜ਼ ਗੋਲੀਆਂ ਗੈਗਵਾਰ ਫਿਰੋਤੀ ਨਸ਼ਾ ਭ੍ਰਿਸ਼ਟਾਚਾਰ ਦੀਆਂ ਖਬਰਾਂ ਸਾਹਮਣੇ ਆ ਰਹਿਆ ਹਨ ਪਰ ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਬਲਾਚੌਰ ਦੇ ਪਿੰਡ ਖ਼ਾਨਪੁਰ ਕੁਲੇਵਾਲ ਦੀ ਆ ਰਹੀ ਹੈ ਜਿਥੇ ਬਿਤੀ ਰਾਤ ਪਿੰਡ ਚ ਵੜਦੇ ਹੀ ਪੈਂਦੇ ਘਰ ਵਿੱਚ ਅਗਿਆਤ ਨੋਜਵਾਨਾ ਨੇ ਹਥਾਆਰਾ ਨਾਲ ਘਰ ਤੇ ਧਾਵਾ ਬੋਲ ਦਿੱਤਾ ਤੇ ਘਰ ਦੇ ਬਰਾਂਡੇ ਵਿੱਚ ਪਏ ਵਾਹਨ ਤੇ ਸਮਾਨ ਦੀ ਤੋੜਭੰਨ ਕੀਤੀ ਤੇ ਹਥਿਆਰ ਲਹਿਰਾਉਂਦੇ ਹੋਏ ਲਲਕਾਰੇ ਮਾਰਦੇ ਚੱਲੇਂ ਗਏ ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਪੁਲਿਸ ਨੂੰ ਸੁਚਿਤ ਕਰਨ ਤੇ ਪੰਜਾਬ ਪੁਲਿਸ ਕੋਲ ਗੱਡੀ ਨਾ ਹੋਣ ਤੇ ਗੱਡੀ ਲਿਆਉਣ ਦੀ ਪੇਸ਼ਕਸ਼ ਪੁਲਿਸ ਵਲੋਂ ਕੀਤੀ ਗਈ ਹੈਰਾਨੀ ਵਾਲੀ ਗੱਲ ਹੈ ਕਿ ਜੇਕਰ ਪੁਲਿਸ ਕੋਲ ਗੱਡੀ ਹੀ ਨਹੀਂ ਤਾਂ ਲੋਕਾਂ ਦੀ ਹਿਫ਼ਾਜ਼ਤ ਕਿਵੇਂ ਹੋਵੇਗੀ ਭਗਵੰਤ ਮਾਨ ਦੇ ਸਾਰੇ ਦਾਅਵੇ ਖੋਖਲੇ ਨਿਕਲੇ ਨਵੇਂ ਵਾਹਨ ਨਵੀਂ ਪੁਲਿਸ ਦਾ ਨਾਂਮ ਬੇਬਸ ਪੁਲਿਸ ਲੋਕ ਕਹਿ ਰਹੇ ਹਨ


