



ਪੰਜਾਬ ਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਸ਼ਰੇਆਮ ਚੱਲੀਆਂ ਗੋਲੀਆਂ ਇੱਕ ਦੀ ਮੌਤ
ਫਿਰੋਜ਼ਪੁਰ, ਲੋਕ ਬਾਣੀ — ਬਿਤੇ ਦਿਨ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਜਿਥੇ ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਨੇੜੇ ਗੋਲੀ ਮਾਰ ਕੇ 29 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਗੋਲੀ ਨੌਜਵਾਨ ਦੇ ਮੱਥੇ ‘ਤੇ ਲੱਗੀ। ਮ੍ਰਿਤਕ ਦੀ ਪਛਾਣ ਆਸ਼ੂ ਵਾਸੀ ਬਲੂਚੀਆਂ ਵਾਲਾ ਬਸਤੀ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਕੁਸ਼ਲ ਮੋਂਗਾ ਦਾ ਕਹਿਣਾ ਹੈ ਕਿ ਉਸਦਾ ਪੁੱਤਰ ਉਸ ਨਾਲ ਗੱਡੀਆਂ ਦਾ ਕੰਮ ਕਰਦਾ ਸੀ। ਕੁਝ ਬਦਮਾਸ਼ਾਂ ਨੇ ਮੱਖੂ ਗੇਟ ‘ਤੇ ਉਸਦੇ ਪੁੱਤਰ ‘ਤੇ ਗੋਲੀ ਚਲਾਈ। ਗੋਲੀ ਉਸਦੇ ਪੁੱਤਰ ਦੇ ਮੱਥੇ ‘ਤੇ ਲੱਗੀ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਦਮਾਸ਼ਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ





