



ਪੰਜਾਬ ਦੇ ਇਸ ਇਮਾਨਦਾਰ ਤੇ ਸੂਝਵਾਨ ਆਈਪੀਐਸ ਅਫ਼ਸਰ ਨੂੰ ਲਗਾਈਆਂ ਗਿਆ ਵਿਜੀਲੈਂਸ ਡਾਇਰੈਕਟਰ ਬਿਊਰੋ ਚੀਫ ਪੰਜਾਬ
ਜਲੰਧਰ, ਲੋਕ ਬਾਣੀ –ਏ. ਡੀ .ਜੀ .ਪੀ ਸੁਰਿੰਦਰਪਾਲ ਸਿੰਘ ਪਰਮਾਰ , ਆਈ ਪੀ ਐਸ . ਨੂੰ ਵਿਜੀਲੈਸ ਡਾਇਰੈਕਟਰ ਬਿਊਰੋ ਚੀਫ ਪੰਜਾਬ ਨਿਯੁਕਤ ਕੀਤਾ ਗਿਆ ।
ਅੱਜ ਕੱਲ ਜਿੱਥੇ ਰਿਸ਼ਵਤ ਖੋਰੀ ਦੇ ਮਾਮਲੇ ਦਿਨ ਬੁ ਦਿਨ ਵੱਧਦੇ ਨਜ਼ਰ ਆ ਰਹੇ ਨੇ ਉਥੇ ਅੱਜ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਏ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਅਹਿਮ ਫ਼ੈਸਲਾ ਲੈੰਦਿਆਂ । ਏ . ਡੀ . ਜੀ . ਪੀ ਸੁਰਿੰਦਰਪਾਲ ਸਿੰਘ ਪਰਮਾਰ ਜੋ ਕਿ ਬਤੌਰ ਆਈ ਜੀ ਵੱਖ ਵੱਖ-ਵੱਖ ਜਿਲਿਆ ਚ ਰਿਹ ਕੇ ਇਮਾਨਦਾਰੀ ਨਾਲ ਡਿਊਟੀ ਨਿਭਾਂ ਚੁੱਕੇ ਹਨ । ਉਹਨਾਂ ਦੀ ਕਾਰਗੁਜ਼ਾਰੀ ਤੇ ਕਾਬਲੀਅਤ ਨੂੰ ਦੇਖਦੇ ਹੋਏ ਉਹਨਾਂ ਨੂੰ ਵਿਜੀਲੈਸ ਡਰਿਕੈਟਰ ਬਿਊਰੋ ਚੀਫ ਪੰਜਾਬ ਨਿਯੁਕਤ ਕੀਤਾ ਗਿਆ । ਜਦ ਇਸ ਸਬੰਧ ਵਿੱਚ ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾ ਉਹਨਾਂ ਕਿਹਾ ਕੇ ਪੰਜਾਬ ਚ ਚੱਲ ਰਹੇ ਰਿਸ਼ਵਤ ਖੋਰਾਂ ਤੇ ਭ੍ਰਿਸ਼ਟਾਚਾਰ ਵਿਅਕਤੀਆਂ ਨੂੰ ਕਿਸੇ ਵੀ ਹਾਲ ਚ ਬਖਸ਼ਿਆ ਨਹੀਂ ਜਾਵੇਗਾ । ਨਾ ਕਿਸੇ ਦੀ ਵੀ ਕੋਈ ਸਿਫਰਾਸ ਮੰਨੀ ਜਾਵੇਗੀ । ਮੈਂ ਵਿਜੀਲੈਸ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੰਦਾ ਹਾਂ ਕੋਈ ਵੀ ਅਪਰਾਧੀ ਬਖਸ਼ਿਆ ਨਾ ਜਾਵੇ । ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ । ਕਿ ਅਗਰ ਕੋਈ ਸਰਕਾਰੀ ਅਧਿਕਾਰੀ ਉਹਨਾਂ ਕੋਲੋਂ ਕੰਮ ਕਰਨ ਲਈ ਪੈਸੇ ਦੀ ਮੰਗ ਕਰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ । ਉਹਨਾਂ ਦੀ ਦਿੱਤੀ ਸ਼ਿਕਾਇਤ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ । ਅਸੀਂ ਬਹੁਤ ਜਲਦ ਲੋਕਾਂ ਦੇ ਸਹਿਯੋਗ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕਰ ਰਹੇ ਹਾਂ ਤਾਂ ਜੋ ਸ਼ਿਕਾਇਤ ਕਰਨ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇ । ਤਾ ਜੋ ਚੱਲ ਰਹੇ ਭ੍ਰਿਸ਼ਟਾਚਾਰ ਨੂੰ ਰੋਕ ਲਾ ਸਕੀਏ ।


