



ਜਲੰਧਰ:Protest Jalandhar:ਮਕਸੂਦਾਂ ਸਬਜ਼ੀ ਮੰਡੀ ਦੇ ਪਾਰਕਿੰਗ ਠੇਕੇਦਾਰ ਦਾ ਵਿਰੋਧ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਅੱਜ ਡਰਾਈਵਰਾਂ ਨੇ ਪਾਰਕਿੰਗ ਠੇਕੇਦਾਰ ਦੇ ਵਿਰੋਧ ਵਿੱਚ ਮਕਸੂਦਾਂ ਮੰਡੀ ਦੇ ਸਾਰੇ ਗੇਟ ਬੰਦ ਕਰ ਦਿੱਤੇ। ਬੁਲਾਰਿਆਂ ਨੇ ਕਿਹਾ ਕਿ ਸਾਰੇ ਚੋਰ ਸ਼ਾਮਲ ਹਨ।ਆੜ੍ਹਤੀਆ ਐਸੋਸੀਏਸ਼ਨ ਦੀ ਪ੍ਰਧਾਨ ਸ਼ਾਂਤੀ ਬੱਤਰਾ ਨੂੰ ਮਿਲੀਆਂ ਧਮਕੀਆਂ ਦੀਆਂ ਗੂੰਜਾਂ ਵੀ ਸੁਣਾਈ ਦਿੱਤੀਆਂ।ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਵਿਚਕਾਰ ਝਗੜਾ ਵੀ ਹੋਇਆ।
ਪ੍ਰਧਾਨ ਮੁਹਿੰਦਰਜੀਤ ਸਿੰਘ ਸ਼ੰਟੀ ਬਤਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਲਿਖਤ ਸ਼ਿਕਾਇਤਾਂ ਦਿੱਤੀਆਂ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਾ ਹੋਣ ਕਰ ਕੇ ਉਨ੍ਹਾਂ ਵੱਲੋਂ ਸਬਜ਼ੀ ਮੰਡੀ ਬੰਦ ਕੀਤੀ ਜਾਵੇਗੀ। ਆੜ੍ਹਤੀਆ ਐਸੋਸੀਏਸ਼ਨ ਦੇ ਚੇਅਰਮੈਨ ਮੋਨੂੰ ਪੁਰੀ, ਪ੍ਰਧਾਨ ਮਹਿੰਦਰਜੀਤ ਸਿੰਘ ਸ਼ੰਟੀ ਬਤਰਾ, ਗੋਲਡੀ ਖਾਲਸਾ, ਸੋਨੂੰ ਖਾਲਸਾ, ਡਿੰਪੀ ਸਚਦੇਵਾ ਦਾ ਕਹਿਣਾ ਹੈ ਕਿ ਠੇਕੇਦਾਰ ਵੱਲੋਂ ਦਿਨੋਂ-ਦਿਨ ਪਾਰਕਿੰਗ ਦੀ ਨਿਰਧਾਰਤ ਫੀਸ ਨਾਲੋ ਕਿਤੇ ਵੱਧ ਵਸੂਲੀ ਕੀਤੀ ਜਾ ਰਹੀ ਹੈ।
ਵੱਧ ਵਸੂਲੀ ਦਾ ਵਿਰੋਧ ਕਰਨ ’ਤੇ ਠੇਕੇਦਾਰ ਦੇ ਬਾਊਂਸਰਾਂ ਵੱਲੋਂ ਗੈਰ-ਕਾਨੂੰਨੀ ਜਬਰੀ ਵਸੂਲੀ ਕਰ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੱਲੋਂ ਫਿਰ ਵੀ ਵਿਰੋਧ ਕੀਤਾ ਜਾਵੇ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਮਾਰਕੀਟ ਕਮੇਟੀ ਦੇ ਅਧਿਕਾਰੀ ਤੇ ਚੇਅਰਮੈਨ ਅਜੇ ਵੀ ਅੱਖਾਂ ਬੰਦ ਕਰ ਕੇ ਬੈਠੇ ਹਨ।
ਇਹ ਵੀ ਪੜ੍ਹੋ:https://lokbani.com/murdered-in-rajpura/
ਉਨ੍ਹਾਂ ਦੋਸ਼ ਲਗਾਏ ਕਿ ਮੰਡੀ ਬੋਰਡ ਠੇਕੇਦਾਰ ਨਾਲ ਮਿਲ ਕੇ ਪੈਸਾ ਕਮਾਉਣ ’ਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ \ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਅਧਿਕਾਰੀਆਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਣਮਿੱਥੇ ਸਮੇਂ ਲਈ ਸਬਜ਼ੀ ਮੰਡੀ ਬੰਦ ਕਰ ਕੇ ਮਾਰਕੀਟ ਕਮੇਟੀ ਦੀਆਂ ਬੰਦ ਅੱਖਾਂ ਖੋਲ੍ਹੀਆਂ ਜਾਣਗੀਆਂ।





