• Sunday, 19 April 2026
Advertisement Advertisement
ਸ਼ਿਵ ਸੈਨਾ ਪ੍ਰਧਾਨ ਦੇ ਗੰਨਮੈਨ ਨੂੰ ਲੱਗੀ ਗੋਲੀ ਪੜ੍ਹੋ ਪੂਰਾ ਮਾਮਲਾ

26 Mar 2026

ਸ਼ਿਵ ਸੈਨਾ ਪ੍ਰਧਾਨ ਦੇ ਗੰਨਮੈਨ ਨੂੰ ਲੱਗੀ ਗੋਲੀ ਪੜ੍ਹੋ ਪੂਰਾ ਮਾਮਲਾ

ਸ਼ਿਵ ਸੈਨਾ ਪ੍ਰਧਾਨ ਦੇ ਗੰਨਮੈਨ ਨੂੰ ਲੱਗੀ ਗੋਲੀ ਪੜ੍ਹੋ ਪੂਰਾ ਮਾਮਲਾ 

 

ਚੰਡੀਗੜ੍ਹ, ਲੋਕ ਬਾਣੀ --ਇਸ ਵੇਲ਼ੇ ਦੀ ਵੱਡੀ ਖਬਰ ਗੋਲੀ ਲੱਗਣ ਦੀ ਆ ਰਹੀ ਹੈ ਸ਼ਿਵ ਸਾਗਰ ਮਹਾਂਕਾਲੀ ਮੰਦਰ ਗੁਲਮੋਹਰ ਸਿਟੀ ਦੀ ਮੁਖੀ ਸੇਵਾਦਾਰ ਅਤੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨਿਸ਼ਾਨ ਸਿੰਘ ਨੂੰ ਭੇਦ ਭਰੇ ਹਾਲਾਤ ਦੇ ਵਿਚ ਗੋਲੀ ਲੱਗਣ ਕੀ ਸੂਚਨਾ ਮਿਲੀ ਹੈ। ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ , ਜਿਸ ਦੀ ਪਛਾਣ ਨਿਸ਼ਾਨ ਸਿੰਘ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦਾ ਰਹਿਣ ਵਾਲਾ ਹੈ । ਜ਼ਖ਼ਮੀ ਹਾਲਤ ਵਿਚ ਉਸ ਨੂੰ ਤੁਰੰਤ ਖਰੜ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਪੀ.ਜੀ.ਆਈ. ਵਿਖੇ ਰੈਫਰ ਕਰ ਦਿੱਤਾ ਹੈ । ਥਾਣਾ ਸਦਰ ਦੇ ਇੰਚਾਰਜ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਜ਼ਖ਼ਮੀ ਪੁਲਿਸ ਮੁਲਾਜ਼ਮ ਪੀ.ਜੀ.ਆਈ. ਵਿਖੇ ਜੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗੋਲੀ ਲੱਗਣ ਦਾ ਕਾਰਨ ਕੀ ਹੈ।

Published on: 26 Mar 2026

Amandeep Mehra
📣 Share this post

Latest News