• Sunday, 19 April 2026
Advertisement Advertisement
ਜਲੰਧਰ ਚ ਵਿਜੀਲੈਂਸ ਦੀ ਵੱਡੀ ਕਾਰਵਾਈ ਸ਼ੁਰੂ ਪੜ੍ਹੋ ਪੂਰੀ ਖਬਰ

20 Mar 2026

ਜਲੰਧਰ ਚ ਵਿਜੀਲੈਂਸ ਦੀ ਵੱਡੀ ਕਾਰਵਾਈ ਸ਼ੁਰੂ ਪੜ੍ਹੋ ਪੂਰੀ ਖਬਰ

 

ਜਲੰਧਰ ਚ ਵਿਜੀਲੈਂਸ ਦੀ ਵੱਡੀ ਕਾਰਵਾਈ ਸ਼ੁਰੂ ਪੜ੍ਹੋ ਪੂਰੀ ਖਬਰ 

ਜਲੰਧਰ, ਲੋਕ ਬਾਣੀ --ਜਲੰਧਰ 'ਚ ਬਿਲਡਿੰਗ ਬ੍ਰਾਂਚ ਦੀਆਂ ਲਗਾਤਾਰ ਸ਼ਿਕਾਇਤਾਂ ਦੇ ਵਿਚਕਾਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੀ ਟੀਮ ਨੇ ਅੱਜ ਛਾਪੇਮਾਰੀ ਕੀਤੀ। ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਟੀਮ ਨੇ ਜਲੰਧਰ ਵਿੱਚ ਬਣ ਰਹੀਆਂ ਵਪਾਰਕ ਇਮਾਰਤਾਂ ਅਤੇ ਕਈ ਕਲੋਨੀਆਂ ਦਾ ਨਿਰੀਖਣ ਕੀਤਾ। ਮੁੱਖ ਚੌਕਸੀ ਅਫ਼ਸਰ (ਸੀਵੀਓ) ਦੀ ਅਗਵਾਈ ਹੇਠ ਵਿਭਾਗ ਦੀਆਂ ਦੋ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਟੀਮ ਨਗਰ ਨਿਗਮ ਦਫ਼ਤਰ ਵੀ ਪਹੁੰਚੀ।

ਜਾਣਕਾਰੀ ਅਨੁਸਾਰ ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਟੀਮ ਸ਼ੁੱਕਰਵਾਰ ਸਵੇਰੇ ਜਲੰਧਰ ਪਹੁੰਚੀ। ਸਭ ਤੋਂ ਪਹਿਲਾਂ ਟੀਮ ਨੇ ਜਲੰਧਰ ਛਾਉਣੀ ਨੇੜੇ ਰੇਲਵੇ ਲਾਈਨ ਦੇ ਨਾਲ ਬਣ ਰਹੇ ਹੋਟਲ ਮੈਰੀਟਨ ਦੇ ਪ੍ਰਾਜੈਕਟ ਦਾ ਜਾਇਜ਼ਾ ਲਿਆ। ਦੋਸ਼ ਹੈ ਕਿ ਜਿਸ ਜ਼ਮੀਨ ’ਤੇ ਇਹ ਪ੍ਰਾਜੈਕਟ ਬਣਾਇਆ ਜਾ ਰਿਹਾ ਹੈ, ਉਸ ’ਤੇ ਕਰੋੜਾਂ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ, ਫਿਰ ਵੀ ਨਗਰ ਨਿਗਮ ਅਤੇ ਇਨਵੈਸਟ ਪੰਜਾਬ ਦੇ ਕੁਝ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਪ੍ਰਤੀ ਦਰਿਆਦਿਲੀ ਦਿਖਾਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸਭ ਖੇਲ ਵਿੱਚ ਕਿਹੜਾ ਅਧਿਕਾਰੀ ਤੇ ਕਰਮਚਾਰੀ ਨੇ ਭੁਮਿਕਾ ਨਿਭਾਈ ਹੈ 

Published on: 20 Mar 2026

Amandeep Mehra
📣 Share this post

Latest News