



70 ਸਾਲਾ ਬੁੱਢੇ ਦੀ ਕਰਤੂਤ ਪੜ੍ਹੋ ਪੂਰੀ ਖਬਰ
ਬਰਨਾਲਾ, ਲੋਕ ਬਾਣੀ –ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਬਰਨਾਲਾ ਤੋਂ ਆ ਰਹੀ ਹੈ ਜਿਥੇ ਪਿੰਡ ਹਰੀਗੜ੍ਹ ਵਿਚ 9 ਸਾਲਾ ਬੱਚੀ ਨਾਲ 70 ਸਾਲਾ ਵਿਅਕਤੀ ਵਲੋਂ ਬਦਫੈਲੀ ਕਰਨ ਦੀ ਕੋਸ਼ਿਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਹਰੀਗੜ੍ਹ ਦਾ ਹੈ, ਜਿੱਥੇ ਬੀਤੇ ਕੱਲ੍ਹ ਇਕ 70 ਸਾਲਾ ਵਿਅਕਤੀ ਵਲੋਂ ਸਕੂਲ ਵਿਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣ ਆਈ ਬੱਚੀ ਨੂੰ ਚੁੱਕ ਕੇ ਧੱਕੇ ਨਾਲ ਹੀ ਸਕੂਲ ਦੇ ਅੰਦਰ ਬਣੇ ਬਰਾਂਡਿਆਂ ਵਿਚ ਲਿਜਾ ਕੇ ਗਲਤ ਹਰਕਤਾਂ ਕੀਤੀਆਂ ਗਈਆਂ ਤਾਂ ਇੰਨੇ ਵਿਚ ਹੀ ਉੱਥੇ ਅਚਾਨਕ ਇਕ ਹੋਰ ਵਿਅਕਤੀ ਆ ਗਿਆ। ਜਿਸ ਨੂੰ ਵੇਖਦਿਆਂ ਹੀ ਉਕਤ ਵਿਅਕਤੀ ਨੇ ਬੱਚੀ ਨੂੰ ਛੱਡ ਦਿੱਤਾ। ਵਿਅਕਤੀ ਪਿੰਡ ਦਾ ਰਹਿਣ ਵਾਲਾ ਹੀ ਦੱਸਿਆ ਜਾ ਰਿਹਾ ਹੈ। ਮਾਮਲਾ ਪੁਲਿਸ ਕੋਲ ਪਹੁੰਚਿਆਂ ਤਾਂ ਤਫਤੀਸ਼ ਅਧਿਕਾਰੀ ਨੇ ਬੱਚੀ ਦੇ ਪਿਤਾ ਦੇ ਬਿਆਨਾਂ ’ਤੇ ਨਾਮਜ਼ਦ ਦੋਸ਼ੀ ਖਿਲਾਫ਼ ਮਾਮਲਾ ਵ ਦਰਜ ਕਰ ਲਿਆ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਵੀਰਪਾਲ ਕੌਰ ਨੇ ਦੱਸਿਆ ਕਿ ਕੇਸ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।





