



ਸਵੇਰੇ ਸਵੇਰੇ ਆਈਂ ਬੂਰੀ ਖਬਰ 5 ਲੋਕਾਂ ਦੀ ਮੌਤ ਪੜ੍ਹੋ ਪੂਰੀ ਖਬਰ
ਮੁਕਤਸਰ ਸਾਹਿਬ, ਲੋਕ ਬਾਣੀ –ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਤੋਂ ਆ ਰਹੀ ਹੈ ਜਿਥੇ ਪਿੰਡ ਸਿੰਘੇਵਾਲਾ-ਫ਼ਤੂਹੀਵਾਲਾ ਦੇ ਖੇਤਾਂ ਵਿਚ ਸਥਿਤ ਇਕ ਪਟਾਕਾ ਫੈਕਟਰੀ ਵਿਚ ਵੱਡਾ ਧਮਾਕਾ ਹੋ ਗਿਆ, ਜਿਸ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਦੋ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆ ਦਾ ਇਲਾਜ਼ ਵੱਖ ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ।ਹਾਦਸਾ ਰਾਤ ਕਰੀਬ 1 ਵਜੇ ਹੋਇਆ। ਹਾਲਾਂਕਿ ਹੁਣ ਤੱਕ ਧਮਾਕਾ ਹੋਣ ਦੀ ਅਸਲ ਵਜ੍ਹਾ ਸਾਹਮਣੇ ਨਹੀਂ ਆਈ। ਜਾਣਕਾਰੀ ਇਹ ਹੈ ਕਿ ਫੈਕਟਰੀ ਵਿਚ ਕੰਮ ਕਰਨ ਵਾਲਾ ਯੂਪੀ ਦਾ ਇਕ ਠੇਕੇਦਾਰ ਮੌਕੇ ਤੋਂ ਫਰਾਰ ਹੈ। ਜਦਕਿ ਇਸੇ ਕੰਪਨੀ ਦੇ ਖਾਲੀ ਬਕਸਿਆਂ ਦਾ ਲੱਦਿਆ ਹਰਿਆਣਾ ਨੰਬਰ ਦਾ ਇਕ ਛੋਟਾ ਹਾਥੀ ਵੀ ਬਰਾਮਦ ਹੋਇਆ ਹੈ ਇਸ ਖਬਰ ਦੇ ਆਉਣ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ





