



ਸਵੇਰੇ ਸਵੇਰੇ ਆਈਂ ਬੂਰੀ ਖਬਰ ਪੜੋ
ਰਾਂਚੀ , ਲੋਕ ਬਾਣੀ- ਇਸ ਵੇਲੇ ਦੀ ਵੱਡੀ ਖਬਰ ਝਾਰਖੰਡ ਦੇ ਬੋਕਾਰੋ ਦੇ ਛੱਪੜਾਂ ਵਿਚ ਡੁੱਬਣ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ ਜਦਕਿ ਅਸਮਾਨੀ ਬਿਜਲੀ ਡਿੱਗਣ ਨਾਲ 2 ਜਣਿਆਂ ਦੀ ਮੌਤ ਹੋ ਗਈ। ਸਥਾਨਕ ਪੁਲੀਸ ਸਟੇਸ਼ਨ ਦੇ ਇੰਚਾਰਜ ਕੁਮਾਰ ਨੇ ਦੱਸਿਆ ਕਿ ਚੰਦਨਕਿਆਰੀ ਖੇਤਰ ਦੇ ਗਮਹਰੀਆ ਪਿੰਡ ’ਚ ਛੱਪੜ ਵਿਚ ਨਹਾਉਂਦੇ ਸਮੇਂ ਇਕ ਔਰਤ ਅਤੇ ਉਸ ਦੀਆਂ ਦੋ ਬੇਟੀਆਂ ਸਣੇ ਪਰਿਵਾਰ ਦੇ ਚਾਰ ਮੈਂਬਰ ਡੁੱਬ ਗਏ। ਇਸ ਦੌਰਾਨ ਮਹੂਤੰਦ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸਿਮਰਬੇਦਾ ਵਿਚ ਬਿਜਲੀ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ





