ਅੱਜ ਕਿਸਾਨਾਂ ਦੇ ਦਿੱਲੀ ਕੂਚ ਦੀ ਕਾਲ ਦਾ ਦਿਨ ਵੱਡੀ ਗਿਣਤੀ ਵਿਚ ਕਿਸਾਨ ਹੋਏ ਇਕਠੇ
ਚੰਡੀਗੜ੍ਹ, ਵਿਨੋਦ ਸ਼ਰਮਾ — ਅੱਜ ਕਿਸਾਨਾਂ ਦੇ ਦਿੱਲੀ ਕੂਚ ਦੀ ਕਾਲ ਨੂੰ ਲੈ ਕੇ ਪ੍ਰਸ਼ਾਸਨ ਸਖਤ ਹੋਇਆ ਪਿਆ ਹੈ ਤੇ ਅੰਬਾਲਾ ਦੇ ਕੁਝ ਕੁ ਇਲਾਕਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਹਰਿਆਣਾ ਵਿਚ 14 ਦਸੰਬਰ (06:00 ਵਜੇ) ਤੋਂ 17 ਦਸੰਬਰ (23:59 ਵਜੇ) ਤੱਕ ਅੰਬਾਲਾ ਦੇ ਕੁਝ ਹਿੱਸਿਆਂ ਵਿਚ ਤੁਰੰਤ ਪ੍ਰਭਾਵ ਨਾਲ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਕਿਸਾਨਾਂ ਦੀ ਗਿਣਤੀ ਵੱਧਦੀ ਦੇਖ ਪ੍ਰਸ਼ਾਸਨ ਪੁਰੀ ਨਿਗਰਾਨੀ ਕਰ ਰਿਹਾ ਹੈ