



ਕਿਸਾਨਾਂ ਖਿਲਾਫ ਪੁਲਿਸ ਨੇ ਰਾਤ ਨੂੰ ਹੀ ਕਿਉਂ ਕੀਤੀ ਕਾਰਵਾਈ ਪੜ੍ਹੋ
ਜਲੰਧਰ, ਲੋਕ ਬਾਣੀ –ਪੰਜਾਬ-ਹਰਿਆਣਾ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਪੁਲਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਤੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੋਰਚੇ ਤੇ ਕਿਸਾਨਾਂ ਦੀ ਗਿਣਤੀ ਘੱਟ ਹੋਣ ਕਾਰਨ ਹੀ ਪੁਲਿਸ ਨੇ ਰਾਤ ਦਾ ਸਮਾਂ ਚੁੱਣੀਆ ਪਰ ਆਖਰਕਾਰ ਇਹ ਕਾਰਵਾਈ ਪੰਜਾਬ ਸਰਕਾਰ ਨੇ ਕਿਉਂ ਕਰਵਾਈ ਇਸ ਕਾਰਵਾਈ ਨਾਲ ਕਿਸਾਨਾਂ ਨਾਲ ਸਰਕਾਰ ਦਾ ਪੰਗਾ ਹੁਣ ਆਹਮਣੇ ਸਾਹਮਣੇ ਦਾ ਹੋ ਗਿਆ ਹੈ ਪਿੰਡਾਂ ਵਿਚ ਇਸ ਕਾਰਵਾਈ ਦਾ ਬੁਰੀ ਤਰ੍ਹਾਂ ਨਾਲ ਵਿਰੋਧ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਖਾਲੀ ਕਰਵਾ ਲਿਆ ਹੈ ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਉਥੇ ਲਗਾਏ ਗਏ ਟੈਂਟ, ਬੋਰਡ, ਲਾਊਡ ਸਪੀਕਰ ਅਤੇ ਵਾਹਨ ਆਦਿ ਹਟਾ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕੁਝ ਇਲਾਕਿਆਂ ਵਿੱਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਹੈ, ਤਾਂ ਜੋ ਮਾਹੌਲ ਖ਼ਰਾਬ ਨਾ ਹੋਵੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰਵਾਈ ਅੱਜ ਰਾਤ ਤੱਕ ਜਾਰੀ ਰਹੇਗੀ। ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਨੇ ਖਨੌਰੀ ਬਾਰਡਰ ਨੂੰ ਪੂਰੀ ਤਰ੍ਹਾਂ ਕਲੀਅਰ ਕਰ ਲਿਆ ਹੈ, ਜਦਕਿ ਕੁਝ ਸਮੇਂ ਬਾਅਦ ਸ਼ੰਭੂ ਬਾਰਡਰ ਨੂੰ ਵੀ ਕਲੀਅਰ ਕਰ ਲਿਆ ਜਾਵੇਗਾ।


