



ਜੂਨ ਮਹੀਨੇ ਚ ਗਰਮੀ ਨੇ ਕਰਾਈ ਅੱਤ ਪੜ੍ਹੋ ਲੋਕਾਂ ਦਾ ਹਾਲ ਲੋਕ ਬਾਣੀ ਦੇ ਨਾਲ
ਜੋਧਪੁਰ, ਲੋਕ ਬਾਣੀ — ਜੂਨ ਮਹੀਨੇ ਵਿੱਚ ਗਰਮੀ ਨੇ ਅਤ ਕਰਵਾ ਦਿੱਤੀ ਹੈ ਲੋਕ ਆਪਣੇ ਕੰਮ ਧੰਦੇ ਛੱਡ ਅਰਾਮ ਵਾਲੀ ਜਗ੍ਹਾ ਲੱਭ ਰਹੇ ਹਨ ਰਾਜਸਥਾਨ ਦੇ ਜ਼ਿਆਦਾਤਰ ਖੇਤਰ ਇਕ ਵਾਰ ਫਿਰ ਗਰਮੀ ਦੀ ਲਪੇਟ ਵਿਚ ਹਨ ਅਤੇ ਗੰਗਾਨਗਰ ਵਿਚ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਰਾਜ ਵਿਚ ਸਭ ਤੋਂ ਵੱਧ ਸੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਰਾਜ ਵਿਚ ਭਾਰੀ ਗਰਮੀ ਦਾ ਦੌਰ ਜਾਰੀ ਰਹੇਗਾ। ਵਿਭਾਗ ਅਨੁਸਾਰ, ਐਤਵਾਰ ਨੂੰ ਗੰਗਾਨਗਰ ਵਿਚ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ, ਬੀਕਾਨੇਰ 46 ਡਿਗਰੀ, ਬਾੜਮੇਰ 45.9 ਡਿਗਰੀ, ਚੁਰੂ 45.6 ਡਿਗਰੀ, ਫਲੋਦੀ 45.4 ਡਿਗਰੀ, ਜੈਸਲਮੇਰ 45.2 ਅਤੇ ਕੋਟਾ 45 ਡਿਗਰੀ ਸੈਲਸੀਅਸ ਰਿਹਾ। ਜੈਪੁਰ ਦੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਆਉਣ ਵਾਲੇ ਹਫ਼ਤੇ ਦੌਰਾਨ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੌਸਮ ਖੁਸ਼ਕ ਰਹੇਗਾ।





