



ਨਗਰ ਨਿਗਮ ਵਲੋਂ ਸ਼ਹਿਰ ਚ ਛੋਟੀਆਂ ਮੋਟੀਆਂ ਕਾਰਵਾਈਆਂ ਕਿਸਦੇ ਕਹਿਣ ਤੇ ਹੋ ਰਹਿਆਂ ਹਨ
ਜਲੰਧਰ, ਲੋਕ ਬਾਣੀ — ਜਲੰਧਰ ਸ਼ਹਿਰ ਦਾ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਹਮੇਸ਼ਾ ਹੀ ਭ੍ਰਿਸ਼ਟਾਚਾਰ ਤੇ ਘਪਲਿਆਂ ਦਾ ਠਿਕਾਣਾ ਰਿਹਾ ਹੈ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਨਵੀਂ ਹੀ ਗੱਲ ਸਾਹਮਣੇ ਆ ਰਹੀ ਹੈ ਇਥੇ ਦਾ ਇੱਕ ਐਨਕ ਧਾਰੀ ਅਫ਼ਸਰ ਹੀ ਕਾਰਵਾਈ ਲਈ ਵਰਤਿਆ ਜਾ ਰਿਹਾ ਹੈ ਇਕੋਂ ਹੀ ਅਫਸਰ ਆਖ਼ਰ ਕਿਸਦੇ ਕਹਿਣ ਤੇ ਕਿਸਦੇ ਫ਼ੈਦੇ ਲਈ ਕੰਮ ਕਰ ਰਿਹਾ ਹੈ ਇਹ ਜਲਦ ਹੀ ਰੋਜ਼ਾਨਾ ਲੋਕ ਬਾਣੀ ਵਲੋਂ ਪੜਤਾਲ ਕਰ ਕੇ ਪ੍ਰਕਾਸ਼ਿਤ ਕੀਤਾ ਜਾਵੇਗਾ ਦੂਜੇ ਅਫਸਰਾ, ਕਰਮਚਾਰੀਆਂ ਨੂੰ ਇਹ ਕਾਰਵਾਈ ਲਈ ਕਿਉਂ ਨਹੀਂ ਕਿਹਾ ਜਾਂਦਾ ਸ਼ਹਿਰ ਵਿਚ ਹਜ਼ਾਰਾਂ, ਗੈਰਕਾਨੂੰਨੀ ਇਮਾਰਤਾਂ, ਕੋਠੀਆਂ, ਕਲੋਨੀਆਂ, ਦੁਕਾਨਾਂ ਦੀ ਉਸਾਰੀ ਧੜਲੇ ਨਾਲ ਹੋ ਰਹੀ ਹੈ


