ਵਾਰਡ ਨੰਬਰ 20 ਚ ਰਜਿੰਦਰ ਬੇਰੀ ਲਿਆ ਦੂ ਹਨੇਰੀ
ਜਲੰਧਰ ਲੋਕ ਬਾਣੀ–ਵਾਰਡ 20 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਧਾਨ ਦੀਨਾਨਾਥ ਨੇ ਅੱਜ ਆਪਣੀ ਟੀਮ ਨਾਲ ਚੋਣ ਪ੍ਰਚਾਰ ਕੀਤਾ ਜਿਸ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਜਿੰਦਰ ਬੇਰੀ ਪਹੁੰਚੇ ਤੇ ਆਪਣੇ ਪੁਰਾਣੇ ਰੰਗ ਵਿਚ ਨਜ਼ਰ ਆਏ ਤੇ ਵਿਰੋਧੀਆਂ ਨੂੰ ਕਿਹਾ ਅਸੀਂ ਡਰਨ ਵਾਲੇ ਨਹੀਂ, ਨਾਂ ਹੀ ਝੁਕਣ ਵਾਲੇ ਹਾਂ ਇਸ ਦੌਰਾਨ ਲੋਕਾਂ ਨੇ ਘਰਾਂ ਤੋਂ ਬਾਹਰ ਆ ਕੇ ਉਮੀਦਵਾਰ ਦੀਨਾਨਾਥ ਤੇ ਸਾਬਕਾ ਵਿਧਾਇਕ ਬੇਰੀ ਦਾ ਸਵਾਗਤ ਕੀਤਾ ਦੀਨਾਨਾਥ ਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਅੱਗੇ ਵਧੋ, ਅਸੀਂ ਤੁਹਾਡੇ ਨਾਲ ਹਾਂ। ਹਰ ਪਾਸੇ ਪ੍ਰਧਾਨ ਦੀਨਾਨਾਥ ਦੇ ਨਾਅਰੇ ਸੁਣਾਈ ਦਿੱਤੇ।