



Gang-Has-Taken-Responsibility:ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਕੈਨੇਡਾ ਵਿੱਚ ਕੈਫੇ ਉਤੇ ਫਾਇਰਿੰਗ ਕੀਤੀ ਗਈ ਹੈ। ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਹਾਲ ਹੀ ਵਿਚ ਕੈਨੇਡਾ ਦੇ ਸਰੀ ਵਿਚ ਕੈਫੇ ਖੋਲ੍ਹਿਆ ਸੀ।ਕਾਮੇਡੀਅਨ ਕਪਿਲ ਸ਼ਰਮਾ ਤੇ ਉਸ ਦੀ ਪਤਨੀ ਗਿਨੀ ਚਤਰਥ ਨੇ ਕੈਨੇਡਾ ਦੇ ਸਰੀ ਸ਼ਹਿਰ ਵਿਚ ਕੈਫੇ ਖੋਲ੍ਹਿਆ (Kapil Sharma cafe firing) ਹੈ ਜਿਸ ਦਾ ਨਾਮ Kap’s Café (ਕੈਪ’ਸ ਕੈਫੇ) ਰੱਖਿਆ ਗਿਆ ਹੈ। ਕੁਝ ਦਿਨ ਪਹਿਲਾਂ ਹੀ ਇਸ ਦਾ ਉਦਘਾਟਨ ਕੀਤਾ ਗਿਆ ਸੀ। ਇਹ ਕੈਫੇ ਸਰੀ ਦੇ ਐਨ ਵਿਚਾਲੇ ਖੋਲ੍ਹਿਆ ਗਿਆ ਹੈ।
ਸਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਉਹ ਸ਼ਹਿਰ ਹੈ ਜਿੱਥੇ ਦੱਖਣ ਏਸ਼ਿਆਈ ਭਾਈਚਾਰੇ ਦੇ ਸਭ ਤੋਂ ਵੱਧ ਲੋਕ ਰਹਿੰਦੇ ਹਨ। ਹੁਣ ਇਸ ਉਤੇ ਫਾਇਰਿੰਗ ਕੀਤੀ ਗਈ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ।ਕੁਝ ਲੋਕ ਲਗਾਤਾਰ ਫਾਇਰਿੰਗ ਕਰ ਰਹੇ ਹਨ। ਹੁਣ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਹਰਪ੍ਰੀਤ ਸਿੰਘ ਲਾਡੀ ਤੇ ਤੂਫਾਨ ਸਿੰਘ ਨੇ ਪੋਸਟ ਪਾ ਕੇ ਲਈ ਹੈ। ਇਸ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇਹ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜੋ :https://lokbani.com/school-bus-accident/
ਗੈਂਗ ਨੇ ਪੋਸਟ ਵਿੱਚ ਲਿਖਿਆ…
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਜੋ ਅੱਜ 9 ਜੁਲਾਈ ਦੀ ਰਾਤ ਸਰੀ, ਕਨੇਡਾ
(Surrey,Canada) KAPIL SHARMA ਦੇ KAPS cafe ( ਕੈਂਪਸ ਕੈਫੇ)ਤੇ ਗੋਲੀਆ ਚੱਲੀਆਂ ਇਸ ਦੀ ਜ਼ਿੰਮੇਵਾਰੀ ਮੈਂ ਹਰਜੀਤ ਸਿੰਘ (ਲਾਡੀ)ਤੇ ਤੂਫ਼ਾਨ ਸਿੰਘ ਲੈਂਦੇ ਆ ! ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ ਦੇ ਇੱਕ ਐਪੀਸੋਡ ਵਿੱਚ ਕਿਸੇ ਕਿਰਦਾਰ ਵੱਲੋਂ ਨਿਹੰਗ ਸਿੰਘਾਂ ਦੀ ਪਹਿਰਾਵੇ ਜਾਂ ਚਾਲ-ਚਲਣ ਨੂੰ ਲੈ ਕੇ ਹਾਸੇ ਵਿਚ ਕੁਝ ਗੱਲਾਂ ਕੀਤੀਆਂ, ਇਹ ਗੱਲਾਂ ਨਿਹੰਗ ਸਿੰਘਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਮੰਨੀਆਂ ਗਈਆਂ। ਇਹ ਮਸਖਰੀ ਸਿੱਖ ਰੂਹਾਨੀ ਰਵਾਇਤਾਂ ਅਤੇ ਨਿਹੰਗ ਸਿੰਘਾਂ ਦੀ ਇੱਜ਼ਤ ਉੱਤੇ ਠੱਠਾ ਹੈ। ਕਾਮੇਡੀ ਦੀ ਆੜ ‘ਚ ਕਿਸੇ ਧਰਮ ਜਾਂ ਰੂਹਾਨੀ ਪਹਿਚਾਣ ਦਾ ਮਜ਼ਾਕ ਨਹੀਂ ਬਣਾਇਆ ਜਾ ਸਕਦਾ।





