



ਟੇਸਲਾ ਅਤੇ ਸਪੇਸਐਕਸ ਦੇ ਸੀਈਓ ਅਤੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਦੇ ਸੰਸਥਾਪਕ ਐਲੋਨ ਮਸਕ ਨੇ ਅਮਰੀਕੀ ਰਾਜਨੀਤੀ ਵਿੱਚ ਵੱਡੀ ਐਂਟਰੀ ਮਾਰੀ ਹੈ। ਮਸਕ ਨੇ ਆਪਣੀ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ “ਅਮਰੀਕਾ ਪਾਰਟੀ” (America Party) ਦੀ ਸਥਾਪਨਾ ਕਰ ਰਹੇ ਹਨ। ਇਹ ਐਲਾਨ ਉਨ੍ਹਾਂ ਨੇ ਆਪਣੇ X ਹੈਂਡਲ ‘ਤੇ ਪੋਸਟ ਰਾਹੀਂ ਕੀਤਾ। ਅਰਬਪਤੀ ਅਤੇ ਟੈਕਨੋਲੋਜੀ ਉਦਯੋਗਪਤੀ ਐਲੋਨ ਮਸਕ ਨੇ ਅੱਜ ਅਮਰੀਕਾ ਵਿੱਚ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਵੱਡਾ ਐਲਾਨ ਕੀਤਾ ਹੈ। ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਪੋਸਟ ਕਰਕੇ ਦੱਸਿਆ ਕਿ ਉਹ “ਅਮਰੀਕਾ ਪਾਰਟੀ” (America Party) ਦੀ ਸਥਾਪਨਾ ਕਰ ਰਹੇ ਹਨ।
ਐਲੋਨ ਮਸਕ ਨੇ ਆਪਣੀ ਪੋਸਟ ਵਿੱਚ ਲਿਖਿਆ, “ਜੇਕਰ ਤੁਸੀਂ ਇੱਕ ਨਵੀਂ ਰਾਜਨੀਤਿਕ ਪਾਰਟੀ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਮਿਲੇਗੀ। ਅੱਜ, ਅਮਰੀਕਾ ਪਾਰਟੀ ਤੁਹਾਨੂੰ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਬਣਾਈ ਗਈ ਹੈ।”
ਉਸਨੇ ਅਮਰੀਕਾ ਦੀ ਮੌਜੂਦਾ ਰਾਜਨੀਤਿਕ ਪ੍ਰਣਾਲੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਦੀ ਘਾਟ ਹੈ ਅਤੇ ਇੱਕ-ਪਾਰਟੀ ਪ੍ਰਣਾਲੀ ਵਰਗਾ ਮਾਹੌਲ ਬਣ ਗਿਆ ਹੈ, ਜਿਸ ਵਿੱਚ ਭ੍ਰਿਸ਼ਟਾਚਾਰ ਅਤੇ ਬਰਬਾਦੀ ਵਧ ਰਹੀ ਹੈ।
ਮਸਕ ਨੇ X ‘ਤੇ ਪਹਿਲਾਂ ਕੀਤੇ ਗਏ ਸਰਵੇਖਣ ਦਾ ਹਵਾਲਾ ਵੀ ਦਿੱਤਾ, ਜਿਸ ਵਿੱਚ ਲੋਕਾਂ ਨੇ ਨਵੀਂ ਰਾਜਨੀਤਿਕ ਪਾਰਟੀ ਦੀ ਲੋੜ ਮਹਿਸੂਸ ਕੀਤੀ ਸੀ। ਉਸਦੇ ਅਨੁਸਾਰ, “ਅਮਰੀਕਾ ਪਾਰਟੀ” ਦਾ ਮੂਲ ਮਕਸਦ ਲੋਕਾਂ ਨੂੰ ਆਜ਼ਾਦੀ ਵਾਪਸ ਦਿਵਾਉਣਾ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਨਵੀਂ ਉਮੀਦ ਜਨਮ ਦੇਣਾ ਹੈ।





