



ਚੋਕੀਦਾਰ ਦਾ ਕਿਉਂ ਤੇ ਕਿਥੇ ਹੋਇਆ ਕਤਲ ਪੜ੍ਹੋ ਪੂਰੀ ਖਬਰ
ਅਮ੍ਰਿਤਸਰ, ਲੋਕ ਬਾਣੀ –ਪੰਜਾਬ ਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਕਤਲ ਲੁੱਟ ਖੋਹ ਨਸ਼ਾ ਆਮ ਗੱਲ ਹੋ ਗਈ ਹੈ ਤਾਜ਼ਾ ਕਤਲ ਦਾ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਦਨਿਆਲ ਤੋਂ ਸਾਹਮਣੇ ਆਇਆ ਕੁਝ ਪਿੰਡ ਦੇ ਹੀ ਵਿਅਕਤੀਆਂ ਵਲੋਂ ਪਿੰਡ ਦੇ ਚੌਕੀਦਾਰ ਦੀ ਕਥਿਤ ਤੌਰ ‘ਤੇ ਕੁੱਟਮਾਰ ਕਰਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਸ. ਬਿਕਰਮਜੀਤ ਸਿੰਘ ਥਾਣਾ ਮੁਖੀ ਖਿਲਚੀਆਂ ਨੇ ਦੱਸਿਆ ਕਿ ਪਿੰਡ ਦਨਿਆਲ ਵਿਖੇ ਬੀਤੀ 16 ਜੂਨ ਦੀ ਰਾਤ ਨੂੰ 11-12 ਵਜੇ ਦੇ ਕਰੀਬ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਚੌਕੀਦਾਰ ਹਰਜੀਤ ਸਿੰਘ (42 ਸਾਲ) ਪੁੱਤਰ ਦੇਸਾ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ, ਜਿਸਨੂੰ ਪਹਿਲਾਂ ਬਾਬਾ ਬਕਾਲਾ ਸਾਹਿਬ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਬਾਅਦ ਵਿਚ ਉਸਨੂੰ ਗੰਭੀਰ ਹੋਣ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਹਰਜੀਤ ਸਿੰਘ ਦੀ ਜ਼ਖਮਾਂ ਦੀ ਤਾਬ ਨਾ ਸਹਾਰਦੇ ਮੌਤ ਹੋ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ