



ਜਲੰਧਰ ਚ ਬੀਜੇਪੀ ਨੇਤਾ ਦੇ ਘਰ ਹੋਇਆ ਧਮਾਕਾ ਇਲਾਕੇ ਦੇ ਲੋਕ ਦਹਿਸ਼ਤ ਚ
ਜਲੰਧਰ, ਵਿਸ਼ਾਲ ਸ਼ੈਲੀ– ਪੰਜਾਬ ਵਿੱਚ ਆਪ ਸਰਕਾਰ ਆਉਣ ਤੋ ਬਾਅਦ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਰੋਜ਼ ਗੋਲੀਆਂ ਗੈਗਵਾਰ ਫਿਰੋਤੀ ਨਸ਼ਾ ਭ੍ਰਿਸ਼ਟਾਚਾਰ ਦੀਆਂ ਖਬਰਾਂ ਆਮ ਹੋ ਗਈਆਂ ਹਨ ਤੇ ਅੱਜ ਰਾਤ ਤਕਰੀਬਨ 1.15 ਮਿੰਟ ਤੇ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਸ਼ਹਿਰ ਤੋਂ ਆ ਰਹੀ ਹੈ ਜਿਥੇ ਸੀਨੀਅਰ ਭਾਜਪਾ ਦੇ ਨੇਤਾ ਮਨੋਰੰਜਨ ਕਾਲੀਆ ਦੇ ਘਰ ਵਿੱਚ ਜ਼ੋਰਦਾਰ ਧਮਾਕਾ ਕੀਤਾ ਗਿਆ ਹੈ ਜਿਸ ਦੀ ਆਵਾਜ਼ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਤੇ ਲੋਕ ਘਰਾਂ ਤੋਂ ਬਾਹਰ ਆ ਗਏ ਮੋਕੇ ਤੇ ਥਾਣਾ ਤਿੰਨ ਦੇ ਡੁਉਟੀ ਅਫ਼ਸਰ ਨੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਰਾਤ ਦਾ ਸਮਾਂ ਹੋਣ ਕਾਰਨ ਨੇੜੇ ਅਵਾਜਾਈ ਘੱਟ ਸੀ ਦਿਨ ਵੇਲੇ ਇਸ ਇਲਾਕੇ ਵਿੱਚ ਕਾਫੀ ਭਿੜਭਾੜ ਰਹਿੰਦੀ ਹੈ ਤੇ ਕਾਫੀ ਨੁਕਸਾਨ ਹੋ ਸਕਦਾ ਸੀ


