



ਬਟਾਲਾ:Akashdeep Arrested:ਥਾਣੇ ‘ਤੇ ਗ੍ਰਨੇਡ ਸੁੱਟਣ ਵਾਲਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਆਕਾਸ਼ਦੀਪ ਵਜੋਂ ਹੋਈ ਹੈ ਜੋ ਪੰਜਾਬ ਦੇ ਬਟਾਲਾ ਵਿਚ ਲਾਲਾ ਕਿਲਾ ਸਿਘ ਥਾਣੇ ‘ਤੇ ਗ੍ਰੇਨੇਡ ਹਮਲੇ ਦਾ ਮੁਲਜ਼ਮ ਹੈ। ਉਹ ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਵਿਚ ਬਦਮਾਸ਼ਾਂ ਤੇ ਗੈਂਗਸਟਰਾਂ ਨੂੰ ਹਥਿਆਰ ਵੀ ਸਪਲਾਈ ਕਰਦਾ ਸੀ।
ਪੁਲਿਸ ਮੁਤਾਬਕ ਆਕਾਸ਼ਦੀਪ ਨਾਮੀ ਗੈਂਗ ਨਾਲ ਜੁੜਿਆ ਹੈ ਤੇ ਉਹ ਕਾਫੀ ਸਮੇਂ ਤੋਂ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਸੀ ਤੇ ਪੰਜਾਬ ਪੁਲਿਸ ਵੀ ਉਸ ਨੂੰ ਲੱਭ ਰਹੀ ਸੀ। ਆਕਾਸ਼ਦੀਪ ਨੂੰ ਗੁਪਤ ਜਾਣਕਾਰੀ ਦੇ ਆਧਾਰ ‘ਤੇ ਫੜਿਆ ਗਿਆ। ਉਸ ਖਿਲਾਫ ਕਈ ਕੇਸ ਪਹਿਲਾਂ ਤੋਂ ਹੀ ਦਰਜ ਹਨ। ਹਾਲਾਂਕਿ ਗ੍ਰਿਫਤਾਰੀ ਸਮੇਂ ਉਸ ਕੋਲੋਂ ਕੋਈ ਹਥਿਆਰ ਨਹੀਂ ਮਿਲਿਆ ਪਰ ਪੁਲਿਸ ਨੂੰ ਲੱਗਦਾ ਹੈ ਕਿ ਉਹ ਹਥਿਆਰਾਂ ਤੇ ਵੱਡੇ ਨੈਟਵਰਕ ਬਾਰੇ ਜਾਣਦਾ ਹੈ। ਇਹ ਗ੍ਰਿਫਤਾਰੀ ਸੁਰੱਖਿਆ ਏਜੰਸੀਆਂ ਲਈ ਵੱਡੀ ਸਫਲਤਾ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ:https://lokbani.com/young-man-suicide/
ਸਪੈਸ਼ਲ ਸੈਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਕਾਸ਼ਦੀਪ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਕਿ ਉਸ ਦੇ ਨੈਟਵਰਕ ਦੇ ਹੋਰ ਮੈਬਰਾਂ ਦੀ ਪਛਾਣ ਕੀਤੀ ਜਾ ਸਕੇ। ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਹੁਣ ਇਸ ਗ੍ਰਿਫਤਾਰੀ ਨੂੰ ਅੱਤਵਾਦੀ ਤੇ ਅਪਰਾਧਿਕ ਨੈਟਵਰਕ ਨੂੰ ਤੋੜਨ ਦੀ ਦਿਸ਼ਾ ਵਿਚ ਵੱਡੀ ਸਫਲਤਾ ਮੰਨ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਆਕਾਸ਼ਦੀਪ ਦੀ ਗ੍ਰਿਫਤਾਰੀ ਨੈਟਵਰਕ ਦੀਆਂ ਕਈ ਪਰਤਾਂ ਖੋਲ੍ਹੇਗੀ ਤੇ ਅੱਗੇ ਦੀ ਵੱਡੀ ਕਾਰਵਾਈ ਹੋ ਸਕੇਗੀ।





